27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਾਕਿ ਦੇ ਖ਼ੈਬਰ ਪਖਤੂਨਖਵਾ ’ਚ ਮੁਕਾਬਲੇ ਦੌਰਾਨ 6 ਅੱਤਵਾਦੀ ਅਤੇ 2 ਜਵਾਨਾਂ ਦੀ ਮੌਤ

ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਛੇ ਅੱਤਵਾਦੀ ਢੇਰ ਹੋ ਗਏ, ਜਦਕਿ ਦੋ ਜਵਾਨ ਵੀ ਮਾਰੇ ਗਏ। ਫ਼ੌਜ ਵਲੋਂ ਜਾਰੀ ਬਿਆਨ ਮੁਤਾਬਿਕ ਇਹ ਘਟਨਾ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਜ਼ਰਕਾਨੀ ਇਲਾਕੇ ’ਚ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਚਲਾਏ ਗਏ ਇਕ ਅਪਰੇਸ਼ਨ ਦੌਰਾਨ ਵਾਪਰੀ।

ਗ਼ੁਲਾਮ ਮੁਰਤਜ਼ਾ, ਤਾਸੀਰ ਅਹਿਮਦ 27-10-2026
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਛੇ ਅੱਤਵਾਦੀ ਢੇਰ ਹੋ ਗਏ, ਜਦਕਿ ਦੋ ਜਵਾਨ ਵੀ ਮਾਰੇ ਗਏ। ਫ਼ੌਜ ਵਲੋਂ ਜਾਰੀ ਬਿਆਨ ਮੁਤਾਬਿਕ ਇਹ ਘਟਨਾ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਜ਼ਰਕਾਨੀ ਇਲਾਕੇ ’ਚ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਚਲਾਏ ਗਏ ਇਕ ਅਪਰੇਸ਼ਨ ਦੌਰਾਨ ਵਾਪਰੀ। ਬਿਆਨ ’ਚ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਛੇ ਅੱਤਵਾਦੀ ਮਾਰੇ ਗਏ, ਜਦਕਿ ਦੋਵਾਂ ਪਾਸਿਆਂ ਤੋਂ ਹੋਈ ਭਾਰੀ ਗੋਲੀਬਾਰੀ ’ਚ ਦੋ ਜਵਾਨਾਂ ਦੀ ਜਾਨ ਚਲੀ ਗਈ। ਮਾਰੇ ਗਏ ਜਵਾਨਾਂ ਦੀ ਪਛਾਣ 36 ਸਾਲਾ ਨਾਇਕ ਗ਼ੁਲਾਮ ਮੁਰਤਜ਼ਾ ਅਤੇ 30 ਸਾਲਾ ਸਿਪਾਹੀ ਤਾਸੀਰ ਅਹਿਮਦ ਵਜੋਂ ਹੋਈ ਹੈ। ਫ਼ੌਜ ਅਨੁਸਾਰ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।
ਪਿਛਲੀ ਖ਼ਬਰ ਇਮਰਾਨ ਖ਼ਾਨ ਦੀਆਂ ਭੈਣਾਂ ਦੀ ਹਿਰਾਸਤ ’ਚ 30 ਦਿਨਾਂ ਦਾ ਵਾਧਾ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਲੋਂ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।