25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੂਕਤਾ ਵਰਕਸ਼ਾਪ

ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈਂਡਸਪਾ ਵੈਲਫੇਅਰ ਸੋਸਾਇਟੀ ਵਲੋਂ ‘ਬਣਦੇ-ਵਿਗੜਦੇ ਰਿਸ਼ਤੇ: ਮੇਕਅੱਪ ਐਂਡ ਬ੍ਰੇਕਅੱਪ’ ਵਿਸ਼ੇ ’ਤੇ ਇਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਨਮਰਤਾ ਗੁਪਤਾ, ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ, ਗਰਿਮਾ ਹਾਂਡਾ, ਮਨੋਵਿਗਿਆਨੀ ; ਅਤੇ ਸੰਗੀਤਾ ਪੁਰੀ, ਮੀਤ ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 25-10-2026
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈਂਡਸਪਾ ਵੈਲਫੇਅਰ ਸੋਸਾਇਟੀ ਵਲੋਂ ‘ਬਣਦੇ-ਵਿਗੜਦੇ ਰਿਸ਼ਤੇ: ਮੇਕਅੱਪ ਐਂਡ ਬ੍ਰੇਕਅੱਪ’ ਵਿਸ਼ੇ ’ਤੇ ਇਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਨਮਰਤਾ ਗੁਪਤਾ, ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ, ਗਰਿਮਾ ਹਾਂਡਾ, ਮਨੋਵਿਗਿਆਨੀ ; ਅਤੇ ਸੰਗੀਤਾ ਪੁਰੀ, ਮੀਤ ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਰਿਸ਼ਤਿਆਂ ਦਾ ਬਣਨਾ ਅਤੇ ਵਿਗੜਨਾ ਆਤਮ-ਜਾਗਰੂਕਤਾ, ਭਾਵਨਾਤਮਕ ਸੰਤੁਲਨ, ਹਮਦਰਦੀ ਅਤੇ ਪ੍ਰਭਾਵਸ਼ਾਲੀ ਸੰਚਾਰ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਨੌਜਵਾਨਾਂ ਨੂੰ ਤੁਰੰਤ ਅਤੇ ਭਾਵਨਾਤਮਕ ਪ੍ਰਤੀਕਿਰਿਆ ਦੇਣ ਦੀ ਬਜਾਏ ਸੋਚ-ਸਮਝ ਕੇ ਜਵਾਬ ਦੇਣ, ਸਖ਼ਤੀ ਦੀ ਥਾਂ ਲੱਚਕਦਾਰ ਰਵੱਈਆ ਅਪਣਾਉਣ ਅਤੇ ਦੋਸ਼ ਲਾਉਣ ਦੀ ਥਾਂ ਇਕ-ਦੂਜੇ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਗਿਆ।
ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਨੇਬਰਹੁੱਡ ’ਚ ਟ੍ਰਾਂਸਫਾਰਮੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਛਾਤੀ ’ਚ ਦਰਦ ਹੋਵੇ ਤਾਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ– ਡਾ: ਮਨਪ੍ਰੀਤ ਕੌਰ ਈ.ਐਮ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।