18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਯਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਏ.

ਅਜੀਤ ਡੈਸਕ 18-10-2026
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਏ. ਐੱਫ. ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਵਿਦਿਆਰਥਣ ਏਕਮਪ੍ਰੀਤ ਕੌਰ ‘ਸਟੈੱਮ ਫੈਸਟ 2026’ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸੰਬੰਧੀ ਪ੍ਰਿੰ; ਕੰਚਨ ਮਲਹੋਤਰਾ ਨੇ ਦੱਸਿਆ ਕਿ ‘ਸਟੈੱਮ ਫੈਸਟ 2026’ ’ਚ ਸਕੂਲ ਦੀ ਨੁਮਾਇੰਦਗੀ ਕਰਦੇ ਹੋਏ ਅਰਸ਼ਪ੍ਰੀਤ ਸਿੰਘ, ਤਵਲੀਨ ਕੌਰ ਅਤੇ ਏਕਮਪ੍ਰੀਤ ਕੌਰ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਏਕਮਪ੍ਰੀਤ ਦਾ ਆਪਣੇ ਗਰੁੱਪ ਵਿਚ ਤੀਜਾ ਸਥਾਨ ਹਾਸਿਲ ਕਰਨਾ ਉਸ ਦੀ ਲਗਨ, ਨਵੀਨਤਾਕਾਰੀ ਸੋਚ, ਟੀਮ ਭਾਵਨਾ ਤੇ ਆਤਮ-ਵਿਸ਼ਵਾਸ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਦਾ ਪ੍ਰਮਾਣ ਹੈ। ਉਨ੍ਹਾਂ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਆਨੰਦ ਸਵਾਮੀ ਦੇ ਜਨਮ ਦਿਵਸ ’ਤੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਭਗਵਤੀ ਜਾਗਰਣ ’ਚ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।