06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਫਿਰੋਜ਼ਪੁਰ ਡਿਵੀਜ਼ਨ ਨੇ ਟਿਕਟ ਚੈਕਿੰਗ ਮੁਹਿੰਮ ਦੌਰਾਨ 22855 ਯਾਤਰੀ ਤੋਂ ਵਸੂਲਿਆ 2 ਕਰੋੜ ਤੋਂ ਵੱਧ ਦਾ ਜੁਰਮਾਨਾ

ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ.

ਫਿਰੋਜ਼ਪੁਰ ਡਿਵੀਜ਼ਨ ਨੇ ਟਿਕਟ ਚੈਕਿੰਗ ਮੁਹਿੰਮ ਦੌਰਾਨ 22855 ਯਾਤਰੀ ਤੋਂ ਵਸੂਲਿਆ 2 ਕਰੋੜ ਤੋਂ ਵੱਧ ਦਾ ਜੁਰਮਾਨਾ 06-10-2026
ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਪਬਲਿਕ ਸਕੂਲ ਨੇ ਇਕ ਵਾਰ ਫਿਰ ਸਹੋਦਿਆ ਅੰਤਰ ਸਕੂਲ ਮੁਕਾਬਲਿਆਂ 2026-27 ’ਚ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ। ਇਹ ਮੁਕਾਬਲੇ ਭਵਨਜ਼ ਐੱਸ. ਐੱਲ. ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਕਰਵਾਏ ਗਏ। ਵੱਖ-ਵੱਖ ਸ੍ਰੇਣੀਆਂ ’ਚ ਵਿਦਿਆਰਥੀਆਂ ਵਲੋਂ ਕੀਤੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਉਨ੍ਹਾਂ ਦੀ ਪ੍ਰਤਿਭਾ, ਰਚਨਾਤਮਕਤਾ, ਆਤਮਵਿਸ਼ਵਾਸ ਅਤੇ ਨਿਰੰਤਰ ਤਿਆਰੀ ਦਾ ਸੁੰਦਰ ਸੁਮੇਲ ਪੇਸ਼ ਕੀਤਾ। ਇਹ ਉਪਲਬੱਧੀਆਂ ਕਲਾਸਰੂਮ ਤੋਂ ਬਾਹਰ ਵੀ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਭਜਨ ਮੁਕਾਬਲੇ ’ਚ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਰੋਲ ਪਲੇਅ ਮੁਕਾਬਲੇ ’ਚ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਕਲਰਿੰਗ ਮੁਕਾਬਲੇ ’ਚ ਪਹਿਲੀ ਜਮਾਤ ਦੀ ਵਿਦਿਆਰਥਣ ਤਮਿਕਾ ਮਹਿਰਾ ਭਾਟੀਆ ਨੇ ਪਹਿਲਾ ਸਥਾਨ ਹਾਸਿਲ ਕਰਦਿਆਂ ਟਰਾਫ਼ੀ ਪ੍ਰਾਪਤ ਕੀਤੀ। ਸਕੂਲ ਦੇ ਪ੍ਰਬੰਧਕ ਸਵੀਨ ਪੁਰੀ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ’ਚ ਨਿਰੰਤਰ ਤਰੱਕੀ ਅਤੇ ਸਫ਼ਲਤਾ ਲਈ ਆਸ਼ੀਰਵਾਦ ਦਿੱਤਾ । ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ। 05 ਏਐਸਆਰ49
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਵਿਖੇ ਕਰਵਾਈ ਤਿੰਨ ਦਿਨਾ ਸੀ . ਆਈ . ਐੱਸ . ਸੀ . ਈ . ਨੈਸ਼ਨਲ ਤਾਇਕਵ... ਅਗਲੀ ਖ਼ਬਰ ਭਾਈ ਗੁਰਦਾਸ ਜੀ ਨਗਰ (ਨਿਊ ਅੰਮ੍ਰਿਤਸਰ) ਵਿਖੇ ਸਾਬਕਾ ਸੰਸਦ ਡਿੰਪਾ ਨੇ ਸੁਣੀਆਂ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।