06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮਠਿਆਈਆਂ ਦੀ ਦੁਕਾਨ ’ਤੇ ਸਿਹਤ ਵਿਭਾਗ ਦੀ ਦਸਤਕ : 20 ਕਿਲੋ ਬਹੀਆਂ ਮਠਿਆਈਆਂ ਤੇ 5 ਕਿਲੋ ਨਕਲੀ ਰੰਗਾਂ ਵਾਲੇ ਸਨੈਕਸ ਕੀਤੇ ਨਸ਼ਟ

ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਤਿਉਹਾਰਾਂ ਦੇ ਸੀਜ਼ਨ ’ਚ ਜ਼ਿਲ੍ਹੇ ਭਰ ‘ਚ ਮਿਲਾਵਟੀ ਤੇ ਗੈਰ ਮਿਆਰੀ ਮਠਿਆਈ ਬਣਾਉਣ ਦੀ ਚਰਚਾ ਜ਼ੋਰਾਂ ’ਤੇ ਹੈ ਤਾਂ ਜੋ ਦੁਕਾਨਦਾਰ ਲੋਕਾਂ ਦੀ ਸਿਹਤ ਨੂੰ ਖਤਰੇ ’ਚ ਪਾ ਕੇ ਮੁਨਾਫਾ ਕਮਾ ਸਕਣ। ਅਜਿਹੀ ਹੀ ਮਿਲੀਆਂ ਸ਼ਿਕਾਇਤਾਂ ’ਤੇ ਸਿਹਤ ਵਿਾਗ ਦੀ ਟੀਮ ਨੇ ਅੱਜ ਇਥੇ ਅਟਾਰੀ ਤੇ ਹਵਾਈ ਅੱਡਾ ਰੋਡ ’ਤੇ ਹਲਵਾਈਆਂ ਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਕਾਰਵਾਈ ਕਰਦਿਆਂ ਜਾਂਚ ਮੁੰਕਮਲ ਕੀਤੀ।

ਅਜੀਤ ਡੈਸਕ 06-10-2026
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਤਿਉਹਾਰਾਂ ਦੇ ਸੀਜ਼ਨ ’ਚ ਜ਼ਿਲ੍ਹੇ ਭਰ ‘ਚ ਮਿਲਾਵਟੀ ਤੇ ਗੈਰ ਮਿਆਰੀ ਮਠਿਆਈ ਬਣਾਉਣ ਦੀ ਚਰਚਾ ਜ਼ੋਰਾਂ ’ਤੇ ਹੈ ਤਾਂ ਜੋ ਦੁਕਾਨਦਾਰ ਲੋਕਾਂ ਦੀ ਸਿਹਤ ਨੂੰ ਖਤਰੇ ’ਚ ਪਾ ਕੇ ਮੁਨਾਫਾ ਕਮਾ ਸਕਣ। ਅਜਿਹੀ ਹੀ ਮਿਲੀਆਂ ਸ਼ਿਕਾਇਤਾਂ ’ਤੇ ਸਿਹਤ ਵਿਾਗ ਦੀ ਟੀਮ ਨੇ ਅੱਜ ਇਥੇ ਅਟਾਰੀ ਤੇ ਹਵਾਈ ਅੱਡਾ ਰੋਡ ’ਤੇ ਹਲਵਾਈਆਂ ਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਕਾਰਵਾਈ ਕਰਦਿਆਂ ਜਾਂਚ ਮੁੰਕਮਲ ਕੀਤੀ। ਇਸ ਸੰਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਅਮਨਦੀਪ ਸਿੰਘ ’ਤੇ ਆਧਾਰਿਤ ਟੀਮ ਵਲੋਂ ਅੰਜ ਵੱਖ ਵੱਖ ਦੁਕਾਨਾਂ ਦੀ ਜਾਂਚ ਕੀਤੀ ਤੇ ਦੁਕਾਨਦਾਰਾਂ ਨੂੰ ਸਾਫ ਸਫਾਈ ਦੇ ਨਿਰਦੇਸ਼ ਦਿੱਤੇ ਗਏ। ਟੀਮ ਵਲੋਂ ਕਾਰਵਾਈ ਕਰਦਿਆਂ ਦਹੀਂ , ਬਰਫੀ, ਗੁਲਾਬ ਜਾਮੁਨ ਤੇ ਹੋਰ ਖਾਣ ਪੀਣ ਦੀਆਂ ਤਿਆਰ ਵਸਤੂਆਂ ਸਮੇਤ ਕੁਲ 5 ਨਮੂਨੇ ਲਏ ਗਏ। ਇਕ ਆਨਲਾਈਨ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਇਹ ਕਾਰਵਾਈ ਕੀਤੀ ਗਈ ਜਦੋਂ ਕਿ ਇਸ ਦੇ ਨਾਲ ਹੀ ਖੁਰਾਕ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਸਾਫ ਸਫਾਈ ਤੇ ਹੋਰ ਨਿਯਮਾਂ ਦੀ ਪਾਲਣਾ ਜਰੂਰੀ ਬਣਾਉਣ ਲਈ ਚੌਕਸ ਕਰਦਿਆਂ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਮੌਕੇ ’ਤੇ ਹੀ 20 ਕਿਲੋਗ੍ਰਾਮ ਬਹੀਆਂ ਮਠਿਆਈਆਂ ਤੇ 5 ਕਿਲੋ ਨਕਲੀ ਰੰਗਾਂ ਵਾਲੇ ਸਨੈਕਸ ਵੀ ਨਸ਼ਟ ਕਰ ਦਿੱਤੇ ਗਏ।
ਪਿਛਲੀ ਖ਼ਬਰ ‘ ਗੁਰਦੁਆਰਾ ਸੁਧਾਰ ਲਹਿਰ, ਭਾਗ-2’ ਤਹਿਤ ਪੰਜਵੇ ਦਿਨ ਜਥੇ: ਛੋਟੇਪੁਰ ਦੀ ਅਗਵਾਈ ’ਚ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ... ਅਗਲੀ ਖ਼ਬਰ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐੇਂਸਰ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦਾ ਮਾਮਲਾ ਤੀਜੇ ਦਿਨ ਵੀ ਪੁਲਿਸ ਦੇ ਹੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।