ਸਿਹਤ ਵਿਭਾਗ ਦੀ ਟੀਮ ਨੇ ਮੱਛੀ ਮੰਡੀ ’ਚ ਦਿੱਤੀ ਦਸਤਕ
ਅੰਮ੍ਰਿਤਸਰ, 29 ਸਤੰਬਰ (ਰੇਸ਼ਮ ਸਿੰਘ)- ਖਾਣ ਪੀਣ ਦੀਆਂ ਵਸਤੂਆਂ ’ਚ ਮਿਲਾਵਟਖੋਰੀ ਤੇ ਘਟੀਆ ਮਿਆਰ ਦੀਆਂ ਵਸਤੂਆਂ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੇ ਆਪ ਮੋਟਾ ਮੁਨਾਫਾ ਕਮਾ ਰਹੇ ਖੁਰਾਕ ਕਾਰੋਬਾਰੀਆਂ ਜਿਨ੍ਹਾਂ ’ਚ ਹਲਵਾਈਆਂ, ਦੁੱਧ ਦੀਆਂ ਡੇਅਰੀ, ਬੇਕਰੀਆਂ ਤੇ ਹੋਰ ਖਾਣ ਪੀਣ ਦੇ ਰੇਸਤਰਾਂ ਖਿਲਾਫ਼ ਸਿਹਤ ਵਿਭਾਗ ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਵੀ ਸ਼ਹਿਰ ਦੇ ਵੱਖ ਵੱਖ ਖੇਤਰਾਂ ’ਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਮੀਟ ਮੱਛੀ ਖਿਲਾਫ਼ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੋਕਾਂ ਨੂੰ ਬਹਿਆ ਮਾਸ ਖੁਆਇਆ ਜਾ ਰਿਹਾ ਹੈ ਜਿਸ ਨਾਲ ਬਿਮਾਰੀਆਂ ਫ਼ੈਲਣ ਦਾ ਖਤਰਾ ਹੈ, ਇਸ ਲਈ ਅੱਜ ਮੱਛੀ ਮੰਡੀ ਦੀ ਆਫਲਾਈਨ ਜਾਂਚ ਕੀਤੀ ਗਈ।
ਅੰਮ੍ਰਿਤਸਰ, 29 ਸਤੰਬਰ (ਰੇਸ਼ਮ ਸਿੰਘ)- ਖਾਣ ਪੀਣ ਦੀਆਂ ਵਸਤੂਆਂ ’ਚ ਮਿਲਾਵਟਖੋਰੀ ਤੇ ਘਟੀਆ ਮਿਆਰ ਦੀਆਂ ਵਸਤੂਆਂ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੇ ਆਪ ਮੋਟਾ ਮੁਨਾਫਾ ਕਮਾ ਰਹੇ ਖੁਰਾਕ ਕਾਰੋਬਾਰੀਆਂ ਜਿਨ੍ਹਾਂ ’ਚ ਹਲਵਾਈਆਂ, ਦੁੱਧ ਦੀਆਂ ਡੇਅਰੀ, ਬੇਕਰੀਆਂ ਤੇ ਹੋਰ ਖਾਣ ਪੀਣ ਦੇ ਰੇਸਤਰਾਂ ਖਿਲਾਫ਼ ਸਿਹਤ ਵਿਭਾਗ ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਵੀ ਸ਼ਹਿਰ ਦੇ ਵੱਖ ਵੱਖ ਖੇਤਰਾਂ ’ਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਮੀਟ ਮੱਛੀ ਖਿਲਾਫ਼ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੋਕਾਂ ਨੂੰ ਬਹਿਆ ਮਾਸ ਖੁਆਇਆ ਜਾ ਰਿਹਾ ਹੈ ਜਿਸ ਨਾਲ ਬਿਮਾਰੀਆਂ ਫ਼ੈਲਣ ਦਾ ਖਤਰਾ ਹੈ, ਇਸ ਲਈ ਅੱਜ ਮੱਛੀ ਮੰਡੀ ਦੀ ਆਫਲਾਈਨ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ’ਚ ਫੂਡ ਸੇਫਟੀ ਅਫਸਰਾਂ ਦੀ ਟੀਮਾਂ ਵਲੋਂ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿਚ ਵੱਖ-ਵੱਖ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 5 ਬਲਿਕਿੰਟ ਸਟੋਰਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਫਾਈ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ, ਨਾਲ ਹੀ ਹੋਰ (ਖੁਰਾਕ ਕਾਰੋਬਾਰੀ ਅਪਰੇਟਰਾਂ) ਨੂੰ ਆਪਣੇ ਅਹਾਤੇ ਵਿਚ ਉਚਿਤ ਸਫਾਈ ਬਣਾਈ ਰੱਖਣ ਲਈ ਕਿਹਾ ਗਿਆ। ਇਸ ਤੋਂ ਇਲਾਵਾ, ਨਿਗਰਾਨੀ ਤੇ ਜਾਂਚ ਤਹਿਤ ਗਰਮ ਮਸਾਲਿਆਂ ਦੇ 20 ਨਮੂਨੇ ਅਤੇ ਇਕ ਮਿਲੀ ਸ਼ਿਕਾਇਤ ਦੇ ਨਿਪਟਾਰੇ ਦੌਰਾਨ 2 ਇਨਫੋਰਸਮੈਂਟ ਨਮੂਨੇ ਜ਼ਬਤ ਕੀਤੇ ਗਏ। ਇਹ ਕਾਰਵਾਈ ਭਵਿੱਖ ’ਚ ਵੀ ਜ਼ਾਰੀ ਰਹੇਗੀ।