21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਡੀ.ਏ.ਵੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਜੀਵਨ ਕੌਸ਼ਲ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਪ੍ਰੋਗਰਾਮ ਦੌਰਾਨ ਸਰੋਤ ਵਿਅਕਤੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਡਾ. ਪੱਲਵੀ ਸੇਠੀ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ 21-09-2026
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਵਿਖੇ ਚੌਥੀ ਤੇ ਪੰਜਵੀਂ ਜਮਾਤ ਦੇ ਅਧਿਆਪਕਾਂ ਲਈ ਜੀਵਨ ਕੌਸ਼ਲ ਵਿਸ਼ੇ ‘ਤੇ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਅਜਿਹੀਆਂ ਵਿਹਾਰਕ ਤਕਨੀਕਾਂ ਨਾਲ ਲੈਸ ਕਰਨਾ ਸੀ, ਜਿੰਨ੍ਹਾਂ ਰਾਹੀਂ ਉਹ ਛੋਟੇ ਵਿਦਿਆਰਥੀਆਂ ‘ਚ ਜ਼ਰੂਰੀ ਜੀਵਨ ਕੌਸ਼ਲਾਂ ਦਾ ਵਿਕਾਸ ਕਰ ਸਕਣ। ਇਸ ਵਰਕਸ਼ਾਪ ਦਾ ਸੰਚਾਲਨ ਉੱਘੇ ਸਰੋਤ ਵਿਅਕਤੀਆਂ ਬਲਜੀਤ ਕੌਰ ਬਿਰਿੰਗ, ਅਕਾਦਮਿਕ ਕੋਆਰਡੀਨੇਟਰ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਅਤੇ ਵਿੰਮੀ ਸੇਠੀ, ਸਾਬਕਾ ਪੀ.ਜੀ.ਟੀ. ਸਪਰਿੰਗ ਡੇਲ ਸੀਨੀਅਰ ਸਕੂਲ ਅੰਮ੍ਰਿਤਸਰ ਦੁਆਰਾ ਕੀਤਾ ਗਿਆ। ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ। ਸੈਸ਼ਨ ਦੀ ਸ਼ੁਰੂਆਤ ਬੱਚੇ ਦੇ ਸਰਵਪੱਖੀ ਵਿਕਾਸ ’ਚ ਜੀਵਨ ਕੌਸ਼ਲਾਂ ਦੇ ਅਰਥ, ਲੋੜ ਅਤੇ ਮਹੱਤਤਾ ਨੂੰ ਸਮਝਣ ਨਾਲ ਹੋਈ। ਅਧਿਆਪਕਾਂ ਨੂੰ ਵਿਸ਼ਵ ਸਿਹਤ ਸੰਗਠਨ ਨਿਰਧਾਰਤ ਦੱਸ ਮੁੱਖ ਜੀਵਨ ਕੌਸ਼ਲਾਂ ਬਾਰੇ ਜਾਣੂੰ ਕਰਵਾਇਆ ਗਿਆ ਜਿਵੇਂ ਕਿ ਸਵੈਜਾਗਰੂਕਤਾ, ਹਮਦਰਦੀ, ਆਲੋਚਨਾਤਮਕ ਸੋਚ, ਰਚਨਾਤਮਕ ਸੋਚ, ਫ਼ੈਸਲੇ ਲੈਣ ਦੀ ਸਮਰੱਥਾ, ਸਮੱਸਿਆ ਹੱਲ ਕਰਨ ਦੀ ਯੋਗਤਾ, ਪ੍ਰਭਾਵਸ਼ਾਲੀ ਸੰਚਾਰ, ਆਪਸੀ ਸੰਬੰਧਾਂ ਦੇ ਹੁਨਰ, ਭਾਵਨਾਵਾਂ ਨੂੰ ਸੰਭਾਲਣਾ ਅਤੇ ਤਨਾਅ ਦਾ ਸਾਹਮਣਾ ਕਰਨਾ। ਮਾਹਿਰਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਕਿਵੇਂ ਜੀਵਨ ਕੌਸ਼ਲ ਬੱਚਿਆਂ ਨੂੰ ਰੋਜ਼ਾਨਾ ਦੀਆਂ ਚੁਣੌਤੀਆਂ ਨਾਲ ਨਜਿੱਠਣ, ਜ਼ਿੰਮੇਵਾਰ ਫ਼ੈਸਲੇ ਲੈਣ, ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨ, ਸਿਹਤਮੰਦ ਰਿਸ਼ਤੇ ਕਾਇਮ ਕਰਨ ਅਤੇ ਆਪਣੀਆਂ ਭਾਵਨਾਵਾਂ ਨੂੰ ਉਸਾਰੂ ਢੰਗ ਨਾਲ ਸੰਭਾਲਣ ਦੇ ਯੋਗ ਬਣਾਉਂਦੇ ਹਨ। ਕਲਾਸਰੂਮ ਦੀ ਪੜ੍ਹਾਈ-ਲਿਖਾਈ ਦੌਰਾਨ ਇੰਨ੍ਹਾਂ ਕੌਸ਼ਲਾਂ ਨੂੰ ਕੁਦਰਤੀ ਢੰਗ ਨਾਲ ਸ਼ਾਮਿਲ ਕਰਨ ’ਚ ਅਧਿਆਪਕਾਂ ਦੀ ਭੂਮਿਕਾ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਸਕੂਲ ਦੇ ਪ੍ਰਬੰਧਕ ਸਵੀਨ ਪੁਰੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੀਵਨ ਹੁਨਰ ਸਿੱਖਿਆ ਬੱਚਿਆਂ ਨੂੰ ਆਤਮਵਿਸ਼ਵਾਸੀ, ਜ਼ਿੰਮੇਵਾਰ ਅਤੇ ਸੰਵੇਦਨਸ਼ੀਲਤਾ ਨਾਲ ਜਿੰਦਗੀ ਦਾ ਸਾਹਮਣਾ ਕਰਨ ਲਈ ਤਿਆਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਸਰੋਤ ਵਿਅਕਤੀਆਂ ਅਤੇ ਭਾਗੀਦਾਰ ਅਧਿਆਪਕਾਂ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜੋਰ ਦੇ ਕੇ ਕਿਹਾ ਕਿ ਅਧਿਆਪਕ ਬੱਚਿਆਂ ਲਈ ਰੋਲ ਮਾਡਲ ਵਜੋਂ ਕੰਮ ਕਰਦੇ ਹਨ ਅਤੇ ਹਮਦਰਦੀ, ਦਿਆਲੁਤਾ, ਲਚੀਲਾਪਲ ਅਤੇ ਜ਼ਿੰਮੇਵਾਰ ਫ਼ੈਸਲਾ ਲੈਣ ਵਰਗੇ ਗੁਣ ਉਨ੍ਹਾਂ ਦੇ ਸੰਪੂਰਨ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।
ਪਿਛਲੀ ਖ਼ਬਰ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ’ਚ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਡਾ. ਜੇ. ਪੀ. ਸਿੰਘ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਕੋਟ ਮਿੱਤ ਸਿੰਘ ਇਲਾਕੇ ਅੰਦਰ ਪਾਣੀ ਉਤਰਨ ਮਗਰੋਂ ਵੀ ਲੋਕਾਂ ਦੀਆਂ ਮੁਸ਼ਕਿਲਾਂ ਬਰਕਰਾਰ, ਖਾਲੀ ਪਲਾਟਾਂ ਵਿਚ ਬਣੇ ਪਾਣੀ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।