18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਿਸਾਨ ਜਥੇਬੰਦੀਆਂ ਵਲੋਂ ਚੀਫ਼ ਇੰਜੀਨੀਅਰ ਪਾਵਰਕਾਮ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਲਗਾਤਾਰ ਬਿਜਲੀ ਕੱਟਾਂ ਤੋਂ ਖ਼ਫ਼ਾ ਹੋਏ ਕਿਸਾਨਾਂ ਚੀਫ਼ ਇੰਜੀਨੀਅਰ ਬਾਰਡਰ ਰੇਂਜ ਬਿਜਲੀ ਬੋਰਡ ਦੇ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਤੇ ਪਾਵਰਕਾਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਤੇ ਐੱਸ.

ਚੀਫ਼ ਇੰਜੀਨੀਅਰ ਬਾਰਡਰ ਰੇਂਜ ਬਿਜਲੀ ਬੋਰਡ ਦੇ ਦਫ਼ਤਰ ਵਿਖੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੰਦੇ ਹੋਏ ਕਿਸਾਨ ਆਗੂ। ਤਸਵੀਰ : ਹਰਜੀਤ ਸਿੰਘ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਲਗਾਤਾਰ ਬਿਜਲੀ ਕੱਟਾਂ ਤੋਂ ਖ਼ਫ਼ਾ ਹੋਏ ਕਿਸਾਨਾਂ ਚੀਫ਼ ਇੰਜੀਨੀਅਰ ਬਾਰਡਰ ਰੇਂਜ ਬਿਜਲੀ ਬੋਰਡ ਦੇ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਤੇ ਪਾਵਰਕਾਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਤੇ ਐੱਸ. ਕੇ. ਐੱਮ. ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਮੀਰਾਂਕੋਟ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮੇਜ਼ਰ ਸਿੰਘ ਕੜਿਆਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੇ ਬਿਜਲੀ ਬੋਰਡ ਦੇ ਨਾਕਸ ਪ੍ਰਬੰਧਾਂ ਕਾਰਨ ਪਣ ਬਿਜਲੀ ਦੀ ਕੁਲ ਸਮਰੱਥਾ ਕੋਈ 12 ਤੋਂ 13 ਹਜ਼ਾਰ ਮੈਗਾਵਾਟ ਹੋਣ ਦੇ ਬਾਵਜੂਦ ਸਿਰਫ 6-7 ਹਜ਼ਾਰ ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ ਅਤੇ ਬਾਕੀ ਦੀ ਬਿਜਲੀ ਪੰਜਾਬ ਸਰਕਾਰ ਬਾਹਰੋਂ ਮੁੱਲ ਲੈਂਦੀ ਹੈ ਜਿਹੜਾ ਕਿ ਲੋਕਾਂ ਤੇ ਨਾਜਾਇਜ਼ ਭਾਰ ਹੈ।ਉਕਤ ਆਗੂਆਂ ਨੇ ਕਿਹਾ ਕਿ ਇਸ ਵੇਲੇ ਝੋਨਾ ਤੇ ਬਾਸਮਤੀ ਪੱਕਣ ਦੇ ਨੇੜੇ ਹਨ ਜਿਨ੍ਹਾਂ ਨੂੰ ਪਾਣੀ ਦੀ ਬੜੀ ਸਖ਼ਤ ਜ਼ਰੂਰਤ ਹੈ ਪ੍ਰੰਤੂ ਬਿਜਲੀ ਦੇ ਲਗਾਤਾਰ 4 -4 ਘੰਟੇ ਦੇ ਕੱਟ ਲੱਗਣ ਕਾਰਨ ਖਤਰਾ ਬਣ ਗਿਆ ਹੈ ਝੋਨੇ ਦੀ ਪੈਦਾਵਾਰ ਘੱਟ ਸਕਦੀ ਹੈ ਇਸ ਦੇ ਨਾਲ ਹੀ ਸਬਜ਼ੀਆਂ, ਬਾਗਾਂ ਤੇ ਚਾਰੇ ਆਦਿਕ ਦੀਆਂ ਫ਼ਸਲਾਂ ਵੀ ਪਾਣੀ ਨਾਂ ਮਿਲਣ ਕਾਰਨ ਉਤਪਾਦਨ ਤੇ ਫਰਕ ਪੈ ਰਿਹਾ ਹੈ।ਇਸ ਦੌਰਾਨ ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਐੱਸ. ਈ. ਬਿਜਲੀ ਬੋਰਡ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਪੰਜਾਬ ’ਚ ਵੱਧ ਤੋਂ ਵੱਧ ਪਣ ਬਿਜਲੀ ਅਤੇ ਸੂਰਜੀ ਬਿਜਲੀ ਪੈਦਾ ਕੀਤੀ ਜਾਵੇ ਤੇ ਥਰਮਲ ਪਲਾਂਟਾਂ ਤੋਂ ਖਹਿੜਾ ਛੁਡਾਇਆ ਜਾਵੇ ਜੋ ਕਿ ਕੋਲ਼ੇ ਨਾਲ ਚਲਦੇ ਹਨ ਅਤੇ ਕੋਲੇ ਦੀ ਖਾਨਾਂ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਹਨ ਅਤੇ ਖਾਨਾਂ ਤੋ ਕੋਲੇ ਦੀ ਸਪਲਾਈ ਯਕੀਨੀ ਨਹੀਂ ਰਹਿ ਸਕਦੀ ਅਤੇ ਕੋਲੇ ਦਾ ਭਾਅ ਵੀ ਲਗਾਤਾਰ ਵਧਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਕ ਮੈਗਾਵਾਟ ਪਣ ਬਿਜਲੀ ਪੈਦਾ ਕਰਨ ’ਤੇ ਮੁੱਢਲਾ ਖ਼ਰਚ ਸਿਰਫ ਤੇ ਸਿਰਫ 5 ਤੋਂ 6 ਕਰੋੜ ਰੁਪਏ ਹੀ ਲੱਗਦਾ ਹੈ ਬਾਅਦ ’ਚ ਉਸ ’ਤੇ ਕੋਈ ਖ਼ਰਚ ਨਹੀਂ ਆਉਂਦਾ।ਸੁਪਰਡੈਂਟ ਇੰਨਜੀਅਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਸਿਫਾਰਸ਼ਾਂ ਤਹਿਤ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਣਗੇ ਤੇ ਟਿਊਬਵੈੱਲ ਲਈ ਬਿਜਲੀ 8 ਘੰਟੇ ਬਿਨ੍ਹਾਂ ਕੱਟ ਤੇ ਘਰੇਲੂ ਬਿਜਲੀ 24 ਘੰਟੇ ਯਕੀਨੀ ਬਣਾਈ ਜਾਵੇਗੀ।ਇਸ ਮੌਕੇ ਕੁਲਵੰਤ ਸਿੰਘ, ਬੇਅੰਤ ਸਿੰਘ ਮੱਲੂਨੰਗਲ, ਭੁਪਿੰਦਰ ਸਿੰਘ ਛੀਨਾਂ, ਬਲਕਾਰ ਸਿੰਘ ਬਾਜਵਾ ਪੰਜਗਰਾਈਂ, ਜਸਬੀਰ ਸਿੰਘ ਰੱਖ ਉਠੀਆ, ਮੱਖਣ ਸਿੰਘ ਬੱਲ, ਮਜ਼ਦੂਰ ਆਗੂ ਸੰਤੋਖ ਸਿੰਘ, ਜਸਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਤੇ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ ਹਮਾਰੇ ਰਾਮ’ ਨਾਟਕ ਨੂੰ ਦੂਜੇ ਦਿਨ ਵੀ ਮਿਲਿਆ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।