ਰਣਜੀਤ ਸਿੰਘ ਨਾਗਪਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮ੍ਰਿਤਸਰ ਇਕਾਈ ਦੇ ਮੀਤ ਪ੍ਰਧਾਨ ਨਿਯੁਕਤ
ਅੰਮ੍ਰਿਤਸਰ, 14 ਸਤੰਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮ੍ਰਿਤਸਰ ਇਕਾਈ ਵਲੋਂ ਸੰਗਠਨ ਦਾ ਵਿਸਥਾਰ ਕਰਦਿਆਂ ਰਣਜੀਤ ਸਿੰਘ ਨਾਗਪਾਲ ਨੂੰ ਇਕਾਈ ਦਾ ਨਵਾਂ ਮੀਤ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਇਸ ਸੰਬੰਧੀ ਜਾਰੀ ਨਿਯੁਕਤੀ ਪੱਤਰ ‘ਚ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਰਾਕੇਸ਼ ਠੁਕਰਾਲ ਅਤੇ ਜਨਰਲ ਸਕੱਤਰ ਬਲਬੀਰ ਭਸੀਨ ਨੇ ਕਿਹਾ ਕਿ ਰਣਜੀਤ ਸਿੰਘ ਨਾਗਪਾਲ ਦੇ ਵੱਖ-ਵੱਖ ਸੰਸਥਾਵਾਂ ‘ਚ ਕੰਮ ਕਰਨ ਦੇ ਲੰਬੇ ਅਤੇ ਵਿਸ਼ਾਲ ਤਜਰਬੇ ਨੂੰ ਧਿਆਨ ਵਿਚ ਰੱਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਅਜੀਤ ਡੈਸਕ
15-09-2026