13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਨੇ ਚਲਾਈ ਤਲਾਸ਼ੀ ਮੁਹਿੰਮ

ਅੰਮ੍ਰਿਤਸਰ, 12 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸਪੈਸ਼ਲ ਡੀ. ਜੀ.

ਅਜੀਤ ਡੈਸਕ 13-09-2026
ਅੰਮ੍ਰਿਤਸਰ, 12 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸਪੈਸ਼ਲ ਡੀ. ਜੀ. ਪੀ. ਰੇਲਵੇ ਪੰਜਾਬ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਦੇ ਨਿਰਦੇਸ਼ਾਂ ’ਤੇ ਜੀ. ਆਰ. ਪੀ. ਅੰਮ੍ਰਿਤਸਰ ਵਲੋਂ ਅੱਜ ਰੇਲਵੇ ਸਟੇਸ਼ਨ ’ਤੇ ਡੀ. ਐਸ. ਪੀ. ਅਮਰਵਿੰਦਰ ਸਿੰਘ ਦੀ ਅਗਵਾਈ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਯਾਤਰੀਆਂ ਨੂੰ ਕਿਸੇ ਵੀ ਸੰਭਾਵੀ ਖ਼ਤਰੇ ਸੰਬੰਧੀ ਜਾਗਰੂਕ ਕੀਤਾ। ਐਸ. ਐੱਚ. ਓ. ਸ਼ਾਮ ਸੁੰਦਰ ਸ਼ਰਮਾ ਅਤੇ ਉਨ੍ਹਾਂ ਦੀ ਸਮੂੱਚੀ ਟੀਮ ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਰੇਲਵੇ ਸਟੇਸ਼ਨ ਤੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ, ਸੁਰੱਖਿਆ ਗੇਟਾਂ, ਪਾਰਕਿੰਗ ਏਰੀਆ, ਉਡੀਕ ਹਾਲ ਅਤੇ ਯਾਤਰੀਆਂ ਦਾ ਸਮਾਨ ਚੈੱਕ ਕਰਨ ਲਈ ਲੱਗੀ ਹੋਈ ਐਕਸਰੇ ਮਸ਼ੀਨ ਦਾ ਵੀ ਜਾਇਜਾ ਲਿਆ ਅਤੇ ਕਰਮਚਾਰੀਆਂ ਨਾਲ ਸੁਰੱਖਿਆ ਸੰਬੰਧੀ ਪ੍ਰਭਾਵਸ਼ੀਲਤਾ ਨਾਲ ਡਿਊਟੀ ਕਰ ਨ ਸੰਬੰਧੀ ਗੱਲਬਾਤ ਕੀਤੀ। ਡੀ. ਐੱਸ. ਪੀ. ਅਮਰਵਿੰਦਰ ਸਿੰਘ ਨੇ ਦੱਸਿਆ ਕਿ ਯਾਤਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਕਿਸੇ ਸ਼ੱਕੀ ਵਸਤੂ ਦਿਖਾਈ ਦੇਣ ਜਾਂ ਕਿਸੇ ਮੁਸ਼ਕਲ ਦੀ ਸਥਿਤੀ ‘ਚ ਪੁਲਿਸ ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਸਮੇਂ ਸਿ ਰ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਸਥਿਤੀ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ।
ਪਿਛਲੀ ਖ਼ਬਰ ਮਾਨਾਂਵਾਲਾ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਅਗਲੀ ਖ਼ਬਰ 24 ਨੂੰ ਅਜਨਾਲਾ ਵਿਖੇ ਹੋਣ ਵਾਲੀ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਰੈਲੀ ਰਿਕਾਰਡ ਤੋੜ ਹੋਵੇਗੀ – ਜੋਧ ਸਿੰਘ ਸਮਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।