13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਲਾਸਰੂਮ ’ਚ ਏ. ਆਈ. ਦੀ ਵਰਤੋਂ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 12ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ.

ਪ੍ਰੋਗਰਾਮ ਦੌਰਾਨ ਸਰੋਤ ਵਿਅਕਤੀਆਂ ਡਾ. ਨਵਲਪ੍ਰੀਤ ਸਿੰਘ ਅਤੇ ਸੁਮਿਤ ਭਾਰਦਵਾਜ ਦਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਡਾ. ਪੱਲਵੀ ਸੇਠੀ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ 13-09-2026
ਅੰਮ੍ਰਿਤਸਰ, 12ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਪਬਲਿਕ ਸਕੂਲ ਵਿਖੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਅਧਿਆਪਕਾਂ ਲਈ ਕਲਾਸਰੂਮ ’ਚ ਕਲਾਸਰੂਪ ’’ਚ ਏ. ਆਈ. ਦੀ ਵਰਤੋਂ ਵਿਸ਼ੇ ’ਤੇ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਅਧਿਆਪਨ ਸਿੱਖਿਆ ਪ੍ਰਕ੍ਰਿਆ ’ਚ ਏ. ਆਈ. ਨੂੰ ਪ੍ਰਭਾਵਸ਼ਾਲੀ ਅਤੇ ਜ਼ਿੰਮੇਵਾਰੀ ਨਾਲ ਸ਼ਾਮਿਲ ਕਰਨ ਲਈ ਵਿਹਾਰਕ ਗਿਆਨ ਅਤੇ ਨਵੀਨਤਾਕਾਰੀ ਰਣਨੀਤੀਆਂ ਨਾਲ ਲੈਸ ਕਰਨਾ ਸੀ। ਇਸ ਵਰਕਸ਼ਾਪ ਦਾ ਸੰਚਾਲਨ ਉਘੇ ਸਰੋਤ ਵਿਅਕਤੀਆਂ ਡਾ. ਨਵਲਪ੍ਰੀਤ ਸਿੰਘ (ਪੀ.ਜੀ.ਟੀ. ਮਾਸ ਮੀਡੀਆ, ਸ਼੍ਰੀ ਗੁਰੂ ਹਰਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ, ਜੀ.ਟੀ. ਰੋਡ ਅੰਮ੍ਰਿਤਸਰ) ਅਤੇ ਸੁਮਿਤ ਭਾਰਦਵਾਜ (ਐਚ.ਓ.ਡੀ. ਕੰਪਿਊਟਰਜ਼, ਸਪਰਿੰਗਡੇਲ ਸੀ. ਸਕੂਲ, ਨੰਗਲੀ, ਅੰਮ੍ਰਿਤਸਰ) ਦੁਆਰਾ ਕੀਤਾ ਗਿਆ। ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ। ਸੈਸ਼ਨ ਦੌਰਾਨ ਸਰੋਤ ਵਿਅਕਤੀਆਂ ਨੇ ਇੰਟਰਐਕਟਿਵ ਗਤੀਵਿਧੀਆਂ, ਕੇਸਅਧਾਰਿਤ ਸਥਿਤੀਆਂ ਅਤੇ ਸਹਿਯੋਗੀ ਕਾਰਜਾਂ ਰਾਹੀਂ ਅਧਿਆਪਕਾਂ ਨੂੰ ਸ਼ਾਮਲ ਕੀਤਾ। ਉਨ੍ਹਾਂ ਨੂੰ ਸੀ.ਬੀ.ਐਸ.ਈ. ਵਰਕਿੰਗ ਗਰੁੱਪ ਦੁਆਰਾ ਪਛਾਣੇ ਗਏ ਸੱਤ ਮੁੱਖ ਖੇਤਰਾਂ ਬਾਰੇ ਜਾਣੂੰ ਕਰਵਾਇਆ ਗਿਆ, ਜਿਸ ਨਾਲ ਉਹ ਸਿੱਖਿਆ ’ਚ ਏ. ਆਈ. ਦੀ ਵੱਖ-ਵੱਖ ਵਰਤੋਂ ਨੂੰ ਸਮਝਣ ਦੇ ਯੋਗ ਹੋ ਸਕਣ। ਇਸ ਵਰਕਸ਼ਾਪ ਦੌਰਾਨ ਏ. ਆਈ. ਦੀ ਵਰਤੋਂ ਕਰਨ ਦੇ ਵਿਹਾਰਕ ਤਰੀਕਿਆਂ ‘ਤੇ ਚਾਨਣਾ ਪਾਇਆ ਗਿਆ, ਜਿਸ ‘ਚ ਪਾਠ ਯੋਜਨਾਬੰਦੀ, ਸਮੱਗਰੀ ਦੀ ਸਿਰਜਣਾ, ਸਰੋਤ ਵਿਕਾਸ ਅਤੇ ਕਲਾਸਰੂਮ ‘ਚ ਵਿਦਿਆਰਥੀਆਂ ਦੀ ਸ਼ਮੂਲੀਅਤ ਵਧਾਉਣਾ ਸ਼ਾਮਲ ਸੀ। ਅਧਿਆਪਕਾਂ ਨੂੰ ਵੱਖ-ਵੱਖ ਡਿਜੀਟਲ ਮੁਲਾਂਕਣ ਸਾਧਨਾ ਬਾਰੇ ਵੀ ਜਾਣੂੰ ਕਰਵਾਇਆ ਗਿਆ, ਜੋ ਪ੍ਰਭਾਵਸ਼ਾਲੀ ਮੁਲਾਂਕਣ ਅਤੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ‘ਚ ਮਦਦ ਕਰ ਸਕਦੇ ਹਨ। ਸਕੂਲ ਦੇ ਪ੍ਰਬੰਧਕ ਸਵੀਨ ਪੁਰੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਟਿਪੱਣੀ ਕੀਤੀ ਕਿ ਏ. ਆਈ. ਸਿੱਖਿਆ ‘ਚ ਨਵੀਨਤਾ ਲਈ ਬੇਅੰਤ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਕਿਹਾ ਕਿ ਕਲਾਸਰੂਮ ਅਭਿਆਸਾਂ ਨੂੰ ਬਦਲ ਰਿਹਾ ਹੈ, ਜਿਸ ਨਾਲ ਅਧਿਆਪਕਾਂ ਲਈ ਆਪਣੇ ਹੁਨਰਾਂ ਨੂੰ ਲਗਾਤਾਰ ਅਪਗ੍ਰੇਡ ਕਰਨਾ ਜ਼ਰੂਰੀ ਹੋ ਜਾਂਦਾ ਹੈ। ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਨੂੰ ਤਕਨਾਲੋਜੀ ਦੀ ਅਰਥਪੂਰਨ ਵਰਤੋਂ ਕਰਨ ਅਤੇ ਭਵਿੱਖ ਲਈ ਸਿੱਖਣ ਦੇ ਅਨੁਭਵ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਦੀਆਂ ਹਨ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ‘ਸੁਪਰ ਸਪੈਲਰ ਚੈਂਪੀਅਨਸ਼ਿਪ’ ਕਰਵਾਈ ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।