12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਅੰਮ੍ਰਿਤਸਰ ਸ਼ਾਖਾ ਵਲੋਂ ਅਧਿਆਤਮਿਕ ਵਰਕਸ਼ਾਪ

ਅੰਮ੍ਰਿਤਸਰ, 11 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਅੰਮ੍ਰਿਤਸਰ ਸ਼ਾਖਾ ਕਿਰਪਾਲ ਆਸ਼ਰਮ ਵਲੋਂ ‘ਧਿਆਨ-ਅਭਿਆਸ ਦੁਆਰਾ ਕਰਮਾਂ ਦੇ ਚੱਕਰ ਤੋਂ ਮੁਕਤੀ’ ਵਿਸ਼ੇ ‘ਤੇ ਅਧਿਆਤਮਿਕ ਵਰਕਸ਼ਾਪ ਕਰਵਾਈ, ਜਿਸ ‘ਚ ਵੱਡੀ ਗਿਣਤੀ ‘ਚ ਸੰਗਤ ਨੇ ਭਾਗ ਲਿਆ। ਇਸ ਅਧਿਆਤਮਿਕ ਵਰਕਸ਼ਾਪ ‘ਚ ਸੰਗਤ ਨੂੰ ਮਨੁੱਖ ਵਲੋਂ ਕੀਤੇ ਜਾਂਦੇ ਕਰਮਾਂ ਦੇ ਪ੍ਰਕਾਰ ਬਾਰੇ ਗੰਭੀਰਤਾ ਨਾਲ ਸਮਝਾਇਆ ਗਿਆ।

ਅਜੀਤ ਡੈਸਕ 12-09-2026
ਅੰਮ੍ਰਿਤਸਰ, 11 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਅੰਮ੍ਰਿਤਸਰ ਸ਼ਾਖਾ ਕਿਰਪਾਲ ਆਸ਼ਰਮ ਵਲੋਂ ‘ਧਿਆਨ-ਅਭਿਆਸ ਦੁਆਰਾ ਕਰਮਾਂ ਦੇ ਚੱਕਰ ਤੋਂ ਮੁਕਤੀ’ ਵਿਸ਼ੇ ‘ਤੇ ਅਧਿਆਤਮਿਕ ਵਰਕਸ਼ਾਪ ਕਰਵਾਈ, ਜਿਸ ‘ਚ ਵੱਡੀ ਗਿਣਤੀ ‘ਚ ਸੰਗਤ ਨੇ ਭਾਗ ਲਿਆ। ਇਸ ਅਧਿਆਤਮਿਕ ਵਰਕਸ਼ਾਪ ‘ਚ ਸੰਗਤ ਨੂੰ ਮਨੁੱਖ ਵਲੋਂ ਕੀਤੇ ਜਾਂਦੇ ਕਰਮਾਂ ਦੇ ਪ੍ਰਕਾਰ ਬਾਰੇ ਗੰਭੀਰਤਾ ਨਾਲ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਕਰਮ ਤਿੰਨ ਪ੍ਰਕਾਰ ਦੇ ਹੁੰਦੇ ਹਨ, ਜਿਨ੍ਹਾਂ ‘ਚ ਸੰਚਿਤ ਕਰਮ, ਪ੍ਰਾਰਬਧ ਕਰਮ ਅਤੇ ਕ੍ਰਿਆਮਾਨ ਕਰਮ ਸ਼ਾਮਲ ਹਨ। ਮਨੁੱਖ ਨੂੰ ਆਪਣਾ ਜੀਵਨ ਨੇਕ-ਪਾਕ ਸਦਾਚਾਰੀ ਜਿਉਂਣ ਅਤੇ ਆਪਣੇ ਧਿਆਨ ਨੂੰ ਅੰਤਰਮੁਖ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਆਪਣੇ ਅੰਦਰ ਪ੍ਰਭੂ ਦੀ ਜੋਤਿ ਅਤੇ ਸ਼ਰੁਤਿ ਨਾਲ ਜੁੜ ਕੇ 84 ਲੱਖ ਜੀਅ-ਜੂਨ ਤੋਂ ਛੁਟਕਾਰਾ ਪਾ ਸਕੀਏ। ਇਸ ਅਧਿਆਤਮਿਕ ਵਰਕਸ਼ਾਪ ਦੇ ਅਖ਼ੀਰ ‘ਚ ਹਾਜ਼ਰ ਸਾਰਿਆਂ ਨੂੰ ਧਿਆਨ-ਅਭਿਆਸ ਕਰਵਾਇਆ ਅਤੇ ਉਨ੍ਹਾਂ ਨੂੰ ਸੰਤ ਰਾਜਿੰਦਰ ਸਿੰਘ ਮਹਾਰਾਜ ਤੇ ਸੰਤ-ਮਤ ਦੀਆਂ ਸਿੱਖਿਆਵਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ।
ਪਿਛਲੀ ਖ਼ਬਰ ‘ਸ੍ਰਿਸ਼ਟੀ ਦੀ ਚਾਦਰ’ ਲੜੀ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਅੰਮ੍ਰਿਤਸਰ ’ਚ ਅੱਜ ਲਗੇਗੀ ਕੌਮੀ ਲੋਕ ਅਦਾਲਤ : 31 ਬੈੱਚ ਗਠਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।