11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੀ.ਯੂ. ਦੀ ਜਿੱਤ ਪੰਜਾਬ ਦੇ ਨੌਜਵਾਨਾਂ ਦੇ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ – ਅਕਸ਼ੈ ਸ਼ਰਮਾ

ਅੰਮ੍ਰਿਤਸਰ,10 ਸਤੰਬਰ (ਹਰਮਿੰਦਰ ਸਿੰਘ)- ਪੰਜਾਬ ਵਿਚ ਭਾਜਪਾ ਨੂੰ ਸੱਤਾ ’ਚ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ, ਅੰਮ੍ਰਿਤਸਰ ਉੱਤਰੀ ਦੇ ਆਗੂ ਅਕਸ਼ੈ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ (ਪੀ. ਯੂ.)

ਅੰਕਿਤ ਬਿਧਾਨ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਸ਼ੈ ਸ਼ਰਮਾ ਅਤੇ ਹੋਰ। ਤਸਵੀਰ : ਹਰਜੀਤ ਸਿੰਘ 11-09-2026
ਅੰਮ੍ਰਿਤਸਰ,10 ਸਤੰਬਰ (ਹਰਮਿੰਦਰ ਸਿੰਘ)- ਪੰਜਾਬ ਵਿਚ ਭਾਜਪਾ ਨੂੰ ਸੱਤਾ ’ਚ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ, ਅੰਮ੍ਰਿਤਸਰ ਉੱਤਰੀ ਦੇ ਆਗੂ ਅਕਸ਼ੈ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ (ਪੀ.ਯੂ.) ਵਿਦਿਆਰਥੀ ਕੌਂਸਲ ਚੋਣਾਂ ’ਚ ਏ.ਬੀ.ਵੀ.ਪੀ. ਦੀ ਜਿੱਤ ਨੂੰ 2027 ਲਈ ਇਕ ਵੱਡੀ ਤਬਦੀਲੀ ਦੀ ਸ਼ੁਰੂਆਤ ਦੱਸਿਆ ਹੈ। ਅੰਮ੍ਰਿਤਸਰ ਵਿਖੇ ਪਹੁੰਚਣ ’ਤੇ ਅੰਕਿਤ ਬਿਧਾਨ ਦਾ ਸਵਾਗਤ ਕਰਦਿਆਂ ਅਕਸ਼ੈ ਸ਼ਰਮਾ ਨੇ ਕਿਹਾ ਪੰਜਾਬ ਯੂਨੀਵਰਸਿਟੀ ਵਿਚ ਅੰਕਿਤ ਬਿਧਾਨ ਦੀ ਅਗਵਾਈ ਹੇਠ ਹੋਈ ਵਿਦਿਆਰਥੀ ਕ੍ਰਾਂਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨੌਜਵਾਨ ਭਾਜਪਾ ਦੇ ਨਾਲ ਖੜ੍ਹੇ ਹਨ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਹ ਪਾਰਟੀ ਇਕ ਬਰਾਬਰੀ ਵਾਲੇ ਅਤੇ ਖੁਸ਼ਹਾਲ ਭਾਰਤ ਦੀ ਸਿਰਜਣਾ ਦੇ ਆਪਣੇ ਮਿਸ਼ਨ ਵਿਚ ਸਾਡੇ ਨੌਜਵਾਨਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਸਮਝਦੀ ਹੈ। ਪੰਜਾਬ ਯੂਨੀਵਰਸਿਟੀ ਕੌਂਸਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਆਪਣੇ ਪਹਿਲੇ ਦੌਰੇ ’ਤੇ, ਬਿਧਾਨ ਨੇ ਕਿਹਾ ਕਿ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਭਾਜਪਾ ਦੇ ਵਿਧਾਇਕ ਉਮੀਦਵਾਰ ਅਕਸ਼ੈ ਸ਼ਰਮਾ ਦੀ ਅਗਵਾਈ ਵਿਚ ਮਿਲਿਆ ਭਰਵਾਂ ਸਵਾਗਤ ਪਾਰਟੀ ਦੇ ਮਜ਼ਬੂਤ ਆਧਾਰ ਅਤੇ ਨੌਜਵਾਨ ਵਰਕਰਾਂ ਵਿਚ ਇਸਦੀ ਲੋਕਪ੍ਰਿਅਤਾ ਦਾ ਪ੍ਰਮਾਣ ਸੀ। ਅਕਸ਼ੈ ਸ਼ਰਮਾ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਬਿਧਾਨ ਦਾ ਰਸਮੀ ਸਵਾਗਤ ਕੀਤਾ ਅਤੇ ਫਿਰ ਉਨ੍ਹਾਂ ਨੂੰ ਸ਼ਹਿਰ ਵਿਚ ਸ਼ਕਤੀ ਪ੍ਰਦਰਸ਼ਨ ਲਈ ਲੈ ਗਏ। ਅਕਸ਼ੈ ਸ਼ਰਮਾ ਨੇ ਕਿਹਾ ਪੰਜਾਬ, 2027 ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਕੇ ਇਕ ਨਵੇਂ ਦੌਰ ਦੀ ਸ਼ੁਰੂਆਤ ਕਰੇਗਾ, ਇਹ ਉਹੀ ਸੂਬਾ ਹੈ ਜਿਸ ਨੇ ਹਮੇਸ਼ਾ ਅਥਾਹ ਭਰੋਸੇ ਅਤੇ ਮਜ਼ਬੂਤ ਕਿਰਦਾਰ ਨਾਲ ਦੇਸ਼ ਦੀ ਅਗਵਾਈ ਕੀਤੀ ਹੈ। ਸਾਡੇ ਸਿਪਾਹੀ ਅਤੇ ਅਧਿਕਾਰੀ ਸਰਹੱਦਾਂ ਦੀ ਰਾਖੀ ਕਰਦੇ ਹਨ, ਜਦੋਂ ਕਿ ਸਾਡੇ ਅੰਨਦਾਤਾ ਆਪਣੀ ਸਖ਼ਤ ਮਿਹਨਤ ਅਤੇ ਪਸੀਨੇ ਨਾਲ ਭਾਰਤ ਦੇ ਅੰਨ ਭੰਡਾਰ ਭਰਦੇ ਹਨ। ਇਸ ਮੌਕੇ ’ਤੇ ਅਕਸ਼ੈ ਸ਼ਰਮਾ ਵਲੋਂ ਅੰਕਿਤ ਬਿਧਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਗੌਰਵਵੀਰ ਸਿੰਘ ਸੋਹਲ, ਸਕਸ਼ਮ ਸ਼ਰਮਾ, ਰਾਘਵ ਸ਼ਰਮਾ ਅਤੇ ਦਿਨੇਸ਼ ਫੰਡਨ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ ਨੇੜੇ ਡਰੋਨ ਗਤੀਵਿਧੀ ਮਗਰੋਂ ਪੁਲਿਸ ਸਖ਼ਤ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਦੀ ਅਗਵਾਈ ਹੇਠ ਪਿੰਡਾ... ਅਗਲੀ ਖ਼ਬਰ ਅੰਮ੍ਰਿਤਸਰ ’ ਚ 2 ਪਾਕਿਸਤਾਨੀ ਏ . ਕੇ .-47 ਰਾਈਫਲਾਂ ਤੇ 50 ਜ਼ਿੰਦਾ ਕਾਰਤੂਸਾਂ ਸਮੇਤ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।