09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਨਸ਼ਾ ਮੁਕਤੀ ਯਾਤਰਾ ਦੇ ਅੰਮ੍ਰਿਤਸਰ ’ਚ ਸਵਾਗਤ ਲਈ ਭਾਜਪਾ ਵਲੋਂ ਬੈਠਕ

ਅੰਮ੍ਰਿਤਸਰ, 8 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਸਰ ’ਚ ‘ਨਸ਼ਾ ਮੁਕਤੀ ਯਾਤਰਾ’ ਦੇ ਪਹੁੰਚਣ ਸੰਬੰਧੀ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ’ਚ ਸੂਬਾ ਕਨਵੀਨਰ ਰਵੀਕਰਨ ਸਿੰਘ ਕਾਹਲੋਂ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਇੰਚਾਰਜ ਰਾਕੇਸ਼ ਰਾਠੌਰ, ਸਹਿ-ਪ੍ਰਭਾਰੀ ਅਨਿਲ ਵਾਸੂਦੇਵ, ਉੱਤਰੀ ਵਿਧਾਨ ਸਭਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਕੇਂਦਰੀ ਵਿਧਾਨ ਸਭਾ ਇੰਚਾਰਜ ਡਾ: ਰਾਮ ਚਾਵਲਾ, ਦੱਖਣੀ ਵਿਧਾਨ ਸਭਾ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ, ਪੱਛਮੀ ਦੇ ਇੰਚਾਰਜ ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਪੂਰਬੀ ਵਿਧਾਨ ਸਭਾ ਇੰਚਾਰਜ ਅਤੇ ਜ਼ਿਲ੍ਹਾ ਉਪ-ਪ੍ਰਧਾਨ ਮੋਹਿਤ ਮਹਾਜਨ, ਸੰਜੇ ਸ਼ਰਮਾ, ਸੰਜੀਵ ਖੰਨਾ, ਗੌਤਮ ਅਰੋੜਾ ਆਦਿ ਹਾਜ਼ਰ ਸਨ।

ਨਸ਼ਾ ਮੁਕਤੀ ਯਾਤਰਾ ਦੇ ਸਵਾਗਤ ਸੰਬੰਧੀ ਭਾਜਪਾ ਦਫ਼ਤਰ ਵਿਖੇ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਸਲਿਲ ਕਪੂਰ ਨਾਲ ਬੈਠੇ ਰਵੀਕਰਨ ਸਿੰਘ ਕਾਹਲੋਂ ਅਤੇ ਹੋਰ। ਤਸਵੀਰ : ਹਰਜੀਤ ਸਿੰਘ 09-09-2026
ਅੰਮ੍ਰਿਤਸਰ, 8 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਸਰ ’ਚ ‘ਨਸ਼ਾ ਮੁਕਤੀ ਯਾਤਰਾ’ ਦੇ ਪਹੁੰਚਣ ਸੰਬੰਧੀ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ’ਚ ਸੂਬਾ ਕਨਵੀਨਰ ਰਵੀਕਰਨ ਸਿੰਘ ਕਾਹਲੋਂ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਇੰਚਾਰਜ ਰਾਕੇਸ਼ ਰਾਠੌਰ, ਸਹਿ-ਪ੍ਰਭਾਰੀ ਅਨਿਲ ਵਾਸੂਦੇਵ, ਉੱਤਰੀ ਵਿਧਾਨ ਸਭਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਕੇਂਦਰੀ ਵਿਧਾਨ ਸਭਾ ਇੰਚਾਰਜ ਡਾ: ਰਾਮ ਚਾਵਲਾ, ਦੱਖਣੀ ਵਿਧਾਨ ਸਭਾ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ, ਪੱਛਮੀ ਦੇ ਇੰਚਾਰਜ ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਪੂਰਬੀ ਵਿਧਾਨ ਸਭਾ ਇੰਚਾਰਜ ਅਤੇ ਜ਼ਿਲ੍ਹਾ ਉਪ-ਪ੍ਰਧਾਨ ਮੋਹਿਤ ਮਹਾਜਨ, ਸੰਜੇ ਸ਼ਰਮਾ, ਸੰਜੀਵ ਖੰਨਾ, ਗੌਤਮ ਅਰੋੜਾ ਆਦਿ ਹਾਜ਼ਰ ਸਨ। ਮੀਟਿੰਗ ਦਾ ਮੁੱਖ ਉਦੇਸ਼ ਯਾਤਰਾ ਲਈ ਰੂਟ ਪਲਾਨ ਨੂੰ ਅੰਤਿਮ ਰੂਪ ਦੇਣਾ ਅਤੇ ਸਾਰੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਜਨਤਕ ਜਾਗਰੂਕਤਾ ਮੁਹਿੰਮ ਚਲਾਉਣਾ ਸੀ। ਇਸ ਦੌਰਾਨ, ਸਲਿਲ ਕਪੂਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਇਕ ਜਨ ਲਹਿਰ ਵਿਚ ਬਦਲਿਆ ਜਾਵੇਗਾ। ਯਾਤਰਾ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ। ਸਲਿਲ ਕਪੂਰ ਨੇ ਸਾਰੇ ਪੰਜ ਵਿਧਾਨ ਸਭਾ ਹਲਕਿਆਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਵਰਕਰਾਂ ਨਾਲ ਤਾਲਮੇਲ ਕਰਨ ਅਤੇ ਯਾਤਰਾ ਦੇ ਸਵਾਗਤ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਰੂਪ-ਰੇਖਾ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ’ਚ ਮੌਜੂਦ ਸਾਰੇ ਅਧਿਕਾਰੀਆਂ ਨੇ ਇਸ ਯਾਤਰਾ ਰਾਹੀਂ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਸੰਕਲਪ ਲਿਆ।
ਪਿਛਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਸਿਹਤ ਕਰਮਚਾਰੀਆਂ ਵਲੋਂ ਈ.ਐੱਸ.ਆਈ. ਹਸਪਤਾਲ ਵਿਖੇ ਕੀਤਾ ਰੋਸ ਮੁਜ਼ਾਹਰਾ ਅਗਲੀ ਖ਼ਬਰ ਕ੍ਰਿਪਾਲ ਕਾਲੋਨੀ ਬਟਾਲਾ ਰੋਡ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਣ ਲਈ ਸੀਨੀ: ਡਿਪਟੀ ਮੇਅਰ ਮੌਕੇ ’ਤੇ ਪਹੁੰਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।