07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਟੂਰਿਜ਼ਮ ਪ੍ਰਦਰਸ਼ਨੀ ‘ਇੰਡੀਆ ਟਰੈਵਲ ਮਾਰਟ’ ’ਚ ਸੈਰ-ਸਪਾਟਾ ਬੋਰਡ ਅਤੇ ਟਰੈਵਲ ਇੰਡਸਟਰੀ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਟਰੈਵਲ ਅਤੇ ਟੂਰਿਜ਼ਮ ਪ੍ਰਦਰਸ਼ਨੀ ‘ਇੰਡੀਆ ਟਰੈਵਲ ਮਾਰਟ’ (ਆਈ. ਟੀ.

ਅਜੀਤ ਡੈਸਕ 07-09-2026
ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਟਰੈਵਲ ਅਤੇ ਟੂਰਿਜ਼ਮ ਪ੍ਰਦਰਸ਼ਨੀ ‘ਇੰਡੀਆ ਟਰੈਵਲ ਮਾਰਟ’ (ਆਈ. ਟੀ. ਐੱਮ.) ਅੰਮ੍ਰਿਤਸਰ-2026 ਦੇ ਅੱਜ ਦੇ ਸਮਾਗਮ ’ਚ ਸੈਰ-ਸਪਾਟਾ ਬੋਰਡਾਂ ਦੇ ਨੁਮਾਇੰਦਿਆਂ ਅਤੇ ਟਰੈਵਲ ਇੰਡਸਟਰੀ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਲੰਘੇ ਦਿਨ ਇਸ ਪ੍ਰਦਰਸ਼ਨੀ ਦਾ ਉਦਘਾਟਨ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਕੀਤਾ ਗਿਆ। ਇਸ ਮੌਕੇ ’ਤੇ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸੰਯੁਕਤ ਡਾਇਰੈਕਟਰ ਜਨਰਲ ਅਰੁਣ ਸ੍ਰੀਵਾਸਤਵ, ਗੋਆ ਟੂਰਿਜ਼ਮ ਦੇ ਡਾਇਰੈਕਟਰ ਕੇਦਾਰ ਨਾਇਕ, ਦਿੱਲੀ ਟੂਰਿਜ਼ਮ ਤੋਂ ਅਤੁਲ ਪਾਂਡੇ, ਪੰਜਾਬ ਟੂਰਿਜ਼ਮ ਤੋਂ ਮਿਸ ਮਨਦੀਪ ਕੌਰ, ਰਾਜਸਥਾਨ ਟੂਰਿਜ਼ਮ ਤੋਂ ਪਵਨ ਸ਼ਰਮਾ, ਇਜਿਪਟ ਏਅਰ ਦੇ ਕੰਟਰੀ ਮੈਨੇਜਰ ਅਮਰ ਅਲੀ ਅਤੇ ਆਈ. ਸੀ. ਐੱਮ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਜੈ ਗੁਪਤਾ ਹਾਜ਼ਰ ਸਨ। ਇਸ ਪ੍ਰਦਰਸ਼ਨੀ ’ਚ ਗੋਆ, ਰਾਜਸਥਾਨ, ਪੰਜਾਬ ਅਤੇ ਦਿੱਲੀ ਦੇ ਟੂਰਿਜ਼ਮ ਵਿਭਾਗਾਂ ਸਮੇਤ ਕੌਮਾਂਤਰੀ ਏਅਰਲਾਈਨਜ਼ ਇਜਿਪਟ ਏਅਰ, ਵੀਅਤਜੈੱਟ ਅਤੇ ਚਾਈਨਾ ਏਅਰਲਾਈਨਜ਼ ਇਕ ਮੰਚ ’ਤੇ ਇਕੱਠੇ ਹੋਏ। ਭਾਗ ਲੈਣ ਵਾਲੇ ਸੂਬਿਆਂ ਦੇ ਹੋਟਲਾਂ, ਰਿਜ਼ੋਰਟਾਂ ਅਤੇ ਡੈਸਟੀਨੇਸ਼ਨ ਮੈਨੇਜਮੈਂਟ ਕੰਪਨੀਆਂ ਵਲੋਂ ਸੈਲਾਨੀਆਂ ਨੂੰ ਸਮੁੰਦਰੀ ਕੰਢਿਆਂ, ਵਿਰਾਸਤੀ ਸਥਾਨਾਂ, ਪਹਾੜੀ ਖੇਤਰਾਂ ਅਤੇ ਵਿਦੇਸ਼ੀ ਟੂਰਾਂ ਸੰਬੰਧੀ ਵਧੀਆ ਪੈਕੇਜਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਆਈ. ਸੀ. ਐੱਮ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਜੈ ਗੁਪਤਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸੂਬਾਈ ਸੈਰ-ਸਪਾਟਾ ਬੋਰਡਾਂ, ਏਅਰਲਾਈਨਾਂ ਅਤੇ ਟਰੈਵਲ ਸੈਕਟਰ ਲਈ ਇਕ ਮਜ਼ਬੂਤ ਮੰਚ ਬਣ ਚੁੱਕੀ ਹੈ। ਇਸ ਦਾ ਉਦੇਸ਼ ਖਿੱਤੇ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ਦੇ ਵਿਕਲਪ ਪ੍ਰਦਾਨ ਕਰਨਾ ਹੈ।
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਗੋਵਿੰਦ ਧਾਮ ਮੰਦਰ ਵਿਖੇ ਵਿਸ਼ੇਸ਼ ਸਤਿਸੰਗ ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।