07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਈ ਮਹਿਤਾਬ ਸਿੰਘ ਭੰਗੂ, ਭਾਈ ਸੁੱਖਾ ਸਿੰਘ ਅਤੇ ਚੌਧਰੀ ਨੱਥਾ ਖਹਿਰਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਡਾਕੂਮੈਂਟਰੀ ਫਿਲਮ ‘ਮੀਰਾਂਕੋਟ ਦੀ ਮਿੱਟੀ’ ਰਿਲੀਜ਼

ਅਜਨਾਲਾ/ਰਾਜਾਸਾਂਸੀ, 6 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਇਤਿਹਾਸਿਕ ਗੁਰਦੁਆਰਾ ਮਲ੍ਹਾ ਸਾਹਿਬ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਸਿੱਖ ਇਤਿਹਾਸ ਦੇ ਮਹਾਨ ਸੂਰਬੀਰ ਯੋਧਿਆਂ ਭਾਈ ਮਹਿਤਾਬ ਸਿੰਘ ਭੰਗੂ, ਭਾਈ ਸੁੱਖਾ ਸਿੰਘ ਅਤੇ ਚੌਧਰੀ ਨੱਥਾ ਖਹਿਰਾ ਦੀ ਲਾਸਾਨੀ ਸ਼ਹਾਦਤ ਅਤੇ ਕੌਮ ਪ੍ਰਤੀ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਮਰਪਿਤ ਹਲਕਾ ਅਟਾਰੀ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਕੋਆਰਡੀਨੇਟਰ ਸ. ਅਜੇਪਾਲ ਸਿੰਘ ਮੀਰਾਂਕੋਟ ਦੇ ਉੱਦਮ ਸਦਕਾ ਤਿਆਰ ਕੀਤੀ ਵਿਸ਼ੇਸ਼ ਡਾਕੂਮੈਂਟਰੀ ਫਿਲਮ ‘ਮੀਰਾਂਕੋਟ ਦੀ ਮਿੱਟੀ’ ਰਿਲੀਜ਼ ਕੀਤੀ ਗਈ।

ਅਜੀਤ ਡੈਸਕ 07-09-2026
ਅਜਨਾਲਾ/ਰਾਜਾਸਾਂਸੀ, 6 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਇਤਿਹਾਸਿਕ ਗੁਰਦੁਆਰਾ ਮਲ੍ਹਾ ਸਾਹਿਬ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਸਿੱਖ ਇਤਿਹਾਸ ਦੇ ਮਹਾਨ ਸੂਰਬੀਰ ਯੋਧਿਆਂ ਭਾਈ ਮਹਿਤਾਬ ਸਿੰਘ ਭੰਗੂ, ਭਾਈ ਸੁੱਖਾ ਸਿੰਘ ਅਤੇ ਚੌਧਰੀ ਨੱਥਾ ਖਹਿਰਾ ਦੀ ਲਾਸਾਨੀ ਸ਼ਹਾਦਤ ਅਤੇ ਕੌਮ ਪ੍ਰਤੀ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਮਰਪਿਤ ਹਲਕਾ ਅਟਾਰੀ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਕੋਆਰਡੀਨੇਟਰ ਸ. ਅਜੇਪਾਲ ਸਿੰਘ ਮੀਰਾਂਕੋਟ ਦੇ ਉੱਦਮ ਸਦਕਾ ਤਿਆਰ ਕੀਤੀ ਵਿਸ਼ੇਸ਼ ਡਾਕੂਮੈਂਟਰੀ ਫਿਲਮ ‘ਮੀਰਾਂਕੋਟ ਦੀ ਮਿੱਟੀ’ ਰਿਲੀਜ਼ ਕੀਤੀ ਗਈ। ਇਸ ਡਾਕੂਮੈਂਟਰੀ ਫਿਲਮ ਰਾਹੀਂ ਸਿੱਖ ਇਤਿਹਾਸ ਦੇ ਉਸ ਗੌਰਵਮਈ ਅਧਿਆਏ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਵਿਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੰਡਿਆਲੇ ਦੇ ਚੌਧਰੀ ਮੱਸਾ ਰੰਗੜ ਨੂੰ ਸੋਧਾ ਲਾਉਣ ਵਾਲੇ ਸੂਰਬੀਰ ਯੋਧਿਆਂ ਭਾਈ ਮਹਿਤਾਬ ਸਿੰਘ ਭੰਗੂ, ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਚੌਧਰੀ ਨੱਥਾ ਖਹਿਰਾ ਜੀ ਵੱਲੋਂ ਨਿਭਾਈ ਗਈ ਬਹਾਦਰੀ ਅਤੇ ਕੁਰਬਾਨੀ ਨੂੰ ਉਜਾਗਰ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇ ਕ ਅਜੇਪਾਲ ਸਿੰਘ ਮੀਰਾਂਕੋਟ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ, ਸਿਦਕ ਅਤੇ ਬਹਾਦਰੀ ਦੀਆਂ ਅਨੇਕਾਂ ਮਿਸਾਲਾਂ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਇਹ ਡਾਕੂਮੈਂਟਰੀ ਫਿਲਮ ਸਿਰਫ਼ ਇਤਿਹਾਸ ਨੂੰ ਯਾਦ ਕਰਨ ਦਾ ਉਪਰਾਲਾ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ, ਸੂਰਬੀਰਾਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੋੜਨ ਦੀ ਇੱਕ ਨਿਮਾਣੀ ਕੋਸ਼ਿਸ਼ ਹੈ।ਇਸ ਮੌਕੇ ਰਜਿੰਦਰ ਸਿੰਘ ਵਿਰਾਸਤ ਚੇਅਰਮੈਨ, ਮਨਿੰਦਰ ਸਿੰਘ ਧੁੰਨਾ, ਗੁਰਮੁਖ ਸਿੰਘ ਮੀਰਾਂਕੋਟ, ਬਲਗੇਰ ਸਿੰਘ ਭੰਗੂ ਮੀਰਾਂਕੋਟ, ਇੰਸਪੈਕਟਰ ਸਾਹਿਬ ਸਿੰਘ ਔਲਖ, ਮਨਜੀਤ ਸਿੰਘ ਭੰਗੂ, ਕਰਨ ਸਿੰਘ ਭੁੱਲਰ ਅਤੇ ਅੰਮ੍ਰਿਤਪਾਲ ਸਿੰਘ ਭੱਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਕੀਤੀ ਫ਼ੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ ਦੀ... ਅਗਲੀ ਖ਼ਬਰ ਪਿੰਡ ਕੁੱਬਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ’ਚ ਸਿਆਸੀ ਸ਼ਹਿ ’ਤੇ ਦਖ਼ਲਅੰਦਾਜ਼ੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।