ਪਿੰਡ ਧਰਮੂ ਚੱਕ ਵਿਖੇ ਬੀਤੀ ਰਾਤ ਲੁਟੇਰਿਆਂ ਵਲੋਂ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਲੁੱਟਣ ਦੀ ਕੋਸ਼ਿਸ਼
-ਰੌਲਾ ਸੁਣ ਕੇ ਗਵਾਂਢੀਆਂ ਦੇ ਆ ਜਾਣ ਕਰਕੇ ਹੋਇਆ ਬਚਾਅ
ਚੌਕ ਮਹਿਤਾ, 3 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਧਰਮੂ ਚੱਕ ਦੇ ਇਕ ਘਰ ਵਿਚ ਕੰਧ ਟੱਪ ਕੇ ਦਾਖਲ ਹੋਣ ਤੋਂ ਬਾਅਦ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਰੌਲਾ ਰੱਪਾ ਸੁਣ ਕੇ ਗੁਆਂਢੀਆਂ ਦੇ ਆ ਜਾਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਬਜ਼ੁਰਗ ਮਾਸਟਰ ਪਿਆਰਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਰਾਤ ਤਕਰੀਬਨ ਡੇਢ ਕੁ ਵਜੇ ਬਾਹਰ ਵਿਹੜੇ ਵਿਚ ਦਰਵਾਜ਼ਾ ਟੁੱਟਣ ਦਾ ਖੜਾਕ ਸੁਣ ਕੇ ਜਦ ਉਸ ਨੇ ਉੱਠ ਕੇ ਦੇਖਿਆ ਤਾਂ ਇਕ ਨੌਜਵਾਨ ਬਾਹਰ ਕੰਧ ਨਾਲ ਲੱਗ ਕੇ ਖੜ੍ਹਾ ਸੀ।
ਪ
ਪਿੰਡ ਧਰਮੂ ਚੱਕ ਵਿੱਚ ਪੁਲਿਸ ਪਾਰਟੀ ਨੂੰ ਵਾਰਦਾਤ ਬਾਰੇ ਦੱਸਦੀ ਹੋਈ ਬੀਬੀ ਦਲਬੀਰ ਕੌਰ। ਤਸਵੀਰ- ਜਗਦੀਸ਼ ਸਿੰਘ ਬਮਰਾਹ
04-09-2026
ਚੌਕ ਮਹਿਤਾ, 3 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਧਰਮੂ ਚੱਕ ਦੇ ਇਕ ਘਰ ਵਿਚ ਕੰਧ ਟੱਪ ਕੇ ਦਾਖਲ ਹੋਣ ਤੋਂ ਬਾਅਦ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਰੌਲਾ ਰੱਪਾ ਸੁਣ ਕੇ ਗੁਆਂਢੀਆਂ ਦੇ ਆ ਜਾਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਬਜ਼ੁਰਗ ਮਾਸਟਰ ਪਿਆਰਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਰਾਤ ਤਕਰੀਬਨ ਡੇਢ ਕੁ ਵਜੇ ਬਾਹਰ ਵਿਹੜੇ ਵਿਚ ਦਰਵਾਜ਼ਾ ਟੁੱਟਣ ਦਾ ਖੜਾਕ ਸੁਣ ਕੇ ਜਦ ਉਸ ਨੇ ਉੱਠ ਕੇ ਦੇਖਿਆ ਤਾਂ ਇਕ ਨੌਜਵਾਨ ਬਾਹਰ ਕੰਧ ਨਾਲ ਲੱਗ ਕੇ ਖੜ੍ਹਾ ਸੀ। ਮੈਨੂੰ ਦੇਖ ਕੇ ਉਹ ਮੇਰਾ ਮੂੰਹ ਘੁੱਟ ਕੇ ਅੰਦਰ ਨੂੰ ਖਿੱਚ ਕੇ ਲੈ ਗਿਆ ਅਤੇ ਨਗਦੀ ਵਗੈਰਾ ਵਾਸਤੇ ਪੁੱਛਣ ਲੱਗ ਪਿਆ ਪਰ ਮੈਂ ਜਦ ਰੌਲਾ ਪਾਇਆ ਤਾਂ ਮੇਰੇ ਪਤੀ ਨੇ ਰੌਲਾ ਸੁਣ ਕੇ ਵਿਹੜੇ ਵੱਲ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਲੁਟੇਰਾ ਮੈਨੂੰ ਛੱਡ ਕੇ ਮੇਰੇ ਪਤੀ ਨਾਲ ਧੱਕਾ ਮੁੱਕੀ ਕਰਨ ਲੱਗ ਪਿਆ। ਇਸੇ ਦੌਰਾਨ ਮੈਂ ਪੌੜੀਆਂ ਰਾਹੀਂ ਛੱਤ ਉੱਤੇ ਚੜ੍ਹ ਕੇ ਜਦ ਬਚਾਓ, ਬਚਾਓ ਦਾ ਰੌਲਾ ਪਾਇਆ ਤਾਂ ਆਂਢੀ ਗੁਆਂਢੀ ਇਕੱਠੇ ਹੋ ਕੇ ਆ ਗਏ ਅਤੇ ਉਹ ਲੁਟੇਰਾ ਦੁਬਾਰਾ ਕੰਧ ਟੱਪ ਕੇ ਫਰਾਰ ਹੋ ਗਿਆ। ਬਾਹਰ ਗਲੀ ਵਿਚ ਲੱਗੇ ਕੈਮਰਿਆਂ ਨੂੰ ਖੰਘਾਲਣ ’ਤੇ ਪਤਾ ਲੱਗਿਆ ਕਿ ਉਹ ਦੋ ਲੁਟੇਰੇ ਸਨ, ਪਰ ਅੰਦਰ ਕੰਧ ਟੱਪ ਕੇ ਇੱਕੋ ਹੀ ਦਾਖਲ ਹੋਇਆ ਸੀ। ਪੁਲਿਸ ਵਿਚ ਨੌਕਰੀ ਕਰਦੇ ਉਨ੍ਹਾਂ ਦੇ ਪੁੱਤਰ ਨੂੰ ਜਦ ਸੂਚਨਾ ਮਿਲੀ ਤਾਂ ਉਹ ਮਹਿਤਾ ਚੌਂਕ ਤੋਂ 15-20 ਮਿੰਟ ਵਿਚ ਘਰ ਪਹੁੰਚ ਗਿਆ। ਪੁਲਿਸ ਥਾਣਾ ਮਹਿਤਾ ਚੌਕ ਨੂੰ ਲਿਖਤੀ ਤੌਰ ਤੇ ਵੀ ਦਰਖਾਸਤ ਦਿੱਤੀ ਗਈ। ਪਰ ਸ਼ਾਮ ਤੱਕ ਪੁਲਿਸ ਵਲੋਂ ਨਾ ਤਾਂ ਮੌਕਾ ਦੇਖਿਆ ਗਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਪੱਤਰਕਾਰਾਂ ਨੇ ਜਦ ਮੌਕੇ ’ਤੇ ਪਹੁੰਚ ਕੇ ਕਵਰੇਜ਼ ਕੀਤੀ ਅਤੇ ਪੁਲਿਸ ਨੂੰ ਫੋਨ ਕੀਤੇ ਤਾਂ ਸਬ ਇੰਸਪੈਕਟਰ ਬਲਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਨੂੰ ਲੈ ਕੇ ਪਹੁੰਚੇ ਅਤੇ ਮੌਕਾ ਦੇਖਣ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨੂੰ ਤਸੱਲੀ ਦਿੱਤੀ ਕਿ ਅਸੀਂ ਬਹੁਤ ਜਲਦੀ ਦੋਸ਼ੀਆਂ ਨੂੰ ਫੜ ਲਵਾਂਗੇ।