ਫਰੈਂਡਸ਼ਿਪ ਹੋਣ ਕਾਰਨ ਲੜਕੀ ਦੇ ਮਾਤਾ ਪਿਤਾ ਤੋਂ ਸਤਾਏ ਜਾਣ ’ਤੇ ਦਰਜ਼ੀ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ, 3 ਸਤੰਬਰ (ਰੇਸ਼ਮ ਸਿੰਘ)- ਆਪਣੀ ਲੜਕੀ ਨਾਲ ਫਰੈਂਡਸ਼ਿਪ ਹੋਣ ’ਤੇ ਮਾਤਾ ਪਿਤਾ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਹੋ ਕੇ ਦਰਜ਼ੀ ਦਾ ਕੰਮ ਕਰਦੇ ਇਕ ਨੌਜਵਾਨ ਨੇ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਜਿਸ ਉਪਰੰਤ ਪੁਲਿਸ ਵਲੋਂ ਲੜਕੀ ਦੇ ਮਾਤਾ ਪਿਤਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਲੜਕੇ ਦੀ ਸ਼ਨਾਖਤ ਅਰਸ਼ਦੀਪ ਸਿੰਘ (25) ਵਾਸੀ ਪਿੰਡ ਫਤਿਹਪੁਰ ਰਾਜਪੂਤਾਂ ਜੰਡਿਆਲਾ ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਅਜੀਤ ਡੈਸਕ
04-09-2026