04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਫ਼ ਵਾਤਾਵਰਨ ਅਤੇ ਸੁਰੱਖਿਅਤ ਭਵਿੱਖ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਫ਼ੁਲਕਾਰੀ ਨਾਲ ਮਿਲ ਕੇ ਈ-ਵੇਸਟ ਰਿਸਾਈਕਲਿੰਗ ਸੰਬੰਧੀ ਸਮਝੌਤਾ ਸਹੀਬੱਧ

ਅੰਮ੍ਰਿਤਸਰ, 3 ਸਤੰਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਵਾਤਾਵਰਣ ਅਤੇ ਸੁਰੱਖਿਅਤ ਭਵਿੱਖ ਦੇਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਫ਼ੁਲਕਾਰੀ ਡਬਲਿਯੂ. ਓ.

ਅਜੀਤ ਡੈਸਕ 04-09-2026
ਅੰਮ੍ਰਿਤਸਰ, 3 ਸਤੰਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਵਾਤਾਵਰਣ ਅਤੇ ਸੁਰੱਖਿਅਤ ਭਵਿੱਖ ਦੇਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਫ਼ੁਲਕਾਰੀ ਡਬਲਿਯੂ.ਓ.ਏ (ਵੂਮੈਨ ਆਫ ਅੰਮ੍ਰਿਤਸਰ) ਨਾਲ ਇਲੈਕਟ੍ਰੋਨਿਕ ਵੇਸਟ (ਈ-ਵੇਸਟ) ਦੀ ਸਹੀ ਸੰਭਾਲ ਅਤੇ ਇਕੱਠਾ ਕਰਕੇ ਜ਼ਿੰਮੇਵਾਰੀ ਨਾਲ ਅਧਿਕਾਰਤ ਰਿਸਾਈਕਲਿੰਗ ਲਈ ਭੇਜਣ ਸਬੰਧੀ ਸਮਝੌਤਾ ਪੱਤਰ (ਐਮ.ਓ.ਯੂ) ’ਤੇ ਹਸਤਾਖਰ ਕੀਤੇ ਗਏ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਗਏ ਇਸ ਸਮਝੌਤੇ ਦਾ ਮੁੱਖ ਮੰਤਵ ਦੀਵਾਨ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿਚ ਵੱਡੇ ਗਿਣਤੀ ਵਿਚ ਪਏ ਪੁਰਾਣੇ ਜਾਂ ਖ਼ਰਾਬ ਇਲੈਕਟ੍ਰੋਨਿਕਸ ਸਾਮਾਨ ਨੂੰ ਸੁਚੱਜੇ ਢੰਗ ਨਾਲ ਇੱਕਠਾ ਕਰਕੇ ਅਧਿਕਾਰਤ ਰਿਸਾਈਕਲਾਂ ਤੱਕ ਪਹੁੰਚਾਉਣਾ ਹੈ, ਜਿਸ ਦੇ ਸੰਬੰਧ ਵਿਚ ਦੀਵਾਨ ਵਲੋਂ ਡਿਸਪੋਜ਼ਲ ਸਰਟੀਫਿਕੇਟ ਅਤੇ ਕਾਨੂੰਨੀ ਦਸਤਾਵੇਜ਼ ਵੀ ਪ੍ਰਾਪਤ ਕੀਤੇ ਜਾਣਗੇ। ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਦੱਸਿਆ ਕਿ ਦੀਵਾਨ ਵਲੋਂ ਕੀਤੀ ਗਈ ਇਹ ਵੱਡੀ ਦੂਰਅੰਦੇਸ਼ੀ ਪਹਿਲ ਵਾਤਾਵਰਣ ਸੰਬੰਧੀ ਲਾਗੂ ਨਿਯਮਾਂ ਦੀ ਪਾਲਣਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੀ.ਕੇ.ਡੀ. ਸੰਸਥਾਵਾਂ ਦੇ ਈ-ਵੇਸਟ ਸੰਬੰਧੀ ਪ੍ਰਬੰਧਕੀ ਕੰਮ ਨੂੰ ਸੁਚਾਰੂ ਬਣਾਵੇਗੀ ਅਤੇ ਵਿਦਿਆਰਥੀਆਂ ਅਤੇ ਸਟਾਫ ਵਿਚ ਈ-ਵੇਸਟ ਦੀ ਸਹੀ ਸੰਭਾਲ ਸਬੰਧੀ ਜਾਗਰੂਕਤਾ ਵੀ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਕੇਵਲ ਤਕਨਾਲੋਜੀ ਦੀ ਵਰਤੋਂ ਦੇ ਨਾਲ ਉਸ ਤੋਂ ਪੈਦਾ ਹੋਣ ਵਾਲੇ ਵੇਸਟ ਨੂੰ ਹਟਾਉਣਾ ਹੀ ਨਹੀਂ ਸਗੋਂ ਕੂੜੇ ਨੂੰ ਸਹੀ ਹੱਥਾਂ ਤੱਕ ਪਹੁੰਚਾ ਕੇ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਉਣਾ ਹੈ । ਫ਼ੁਲਕਾਰੀ ਸੰਸਥਾ ਦੇ ਚੇਅਰਪਰਸਨ ਕਵਿਤਾ ਕਾਹਲੋਂ ਅਤੇ ਈ-ਵੇਸਟ ਹੈੱਡ ਮੀਨਾਕਸ਼ੀ ਖੰਨਾ ਨੇ ਦੀਵਾਨ ਵਲੋਂ ਇਸ ਵਾਤਾਵਰਣ ਪੱਖੀ ਉਪਰਾਲੇ ਵਿਚ ਸਹਿਯੋਗ ਦੇਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਦੋਹਾਂ ਸੰਸਥਾਵਾਂ ਦਾ ਇਹ ਸਾਂਝਾ ਉਪਰਾਲਾ ਈ-ਵੇਸਟ ਦੀ ਸਹੀ ਸੰਭਾਲ ਅਤੇ ਸਾਫ ਸੁਥਰੇ ਹਰਿਆਵਲੇ ਵਾਤਾਵਰਣ ਦੀ ਸਿਰਜਣਾ ਵਿਚ ਸਹਾਇਕ ਸਾਬਿਤ ਹੋਵੇਗਾ।
ਪਿਛਲੀ ਖ਼ਬਰ ਸਿਹਤ ਵਿਭਾਗ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਕਰ ਰਿਹਾ ਦਵਾਈਆਂ ਦਾ ਛਿੜ... ਅਗਲੀ ਖ਼ਬਰ ਪੰਜਾਬ ਇਮੀਗਰੇਸ਼ਨ ਵਲੋਂ ਧੜੱਲੇ ਨਾਲ ਕੈਨੇਡਾ ਸਟੱਡੀ ਵੀਜ਼ੇ ਵੀ ਲਗਵਾਏ ਜਾ ਰਹੇ ਹਨ-ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।