31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੀਨੀ: ਪੱਤਰਕਾਰ ਅਤੇ ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਫੀਲਡ ਪੱਤਰਕਾਰ ਐਸੋ: ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵਲੋਂ ਨਿੰਦਾ

ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ, ਪੱਤਰਕਾਰ ਸੁਰਿੰਦਰਪਾਲ ਸਿੰਘ ਲੱਡੂ ਜੋ ਕਿ ਕਸਬਾ ਬਿਆਸ ਤੋਂ ਸਰਪੰਚ ਵੀ ਹਨ, ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੀ ਹਨ, ਨੂੰ ਬੀਤੇ ਦਿਨ ਇਕ ਅਣਜਾਣ ਫੋਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ । ਜਿਸ ’ਤੇ ਪੱਤਰਕਾਰ ਅਤੇ ਸਰਪੰਚ ਸੁਰਿੰਧਰਪਾਲ ਸਿੰਘ ਲੱਡੂ ਨੇ ਐੱਸ.

ਸਰਪੰਚ ਸੁਰਿੰਦਰਪਾਲ ਸਿੰਘ ਲੱਡੂ 31-08-2026
ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ, ਪੱਤਰਕਾਰ ਸੁਰਿੰਦਰਪਾਲ ਸਿੰਘ ਲੱਡੂ ਜੋ ਕਿ ਕਸਬਾ ਬਿਆਸ ਤੋਂ ਸਰਪੰਚ ਵੀ ਹਨ, ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੀ ਹਨ, ਨੂੰ ਬੀਤੇ ਦਿਨ ਇਕ ਅਣਜਾਣ ਫੋਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ । ਜਿਸ ’ਤੇ ਪੱਤਰਕਾਰ ਅਤੇ ਸਰਪੰਚ ਸੁਰਿੰਧਰਪਾਲ ਸਿੰਘ ਲੱਡੂ ਨੇ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ, ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ, ਥਾਣਾ ਮੁਖੀ ਬਿਆਸ ਅਤੇ ਹੋਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਪਾਸ ਲਿਖਤੀ ਤੌਰ ’ਤੇ ਦਰਖਾਸਤ ਦੇ ਕੇ ਮੰਗ ਕੀਤੀ ਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਉਸਨੂੰ ਉਸਦੇ ਪਰਿਵਾਰ ਸਮੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਿਚ ਸਹਿਮ ਦਾ ਮਾਹੌਲ ਹੈ, ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ । ਇਸ ਸੰਬੰਧੀ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਹਰਜੀਪ੍ਰੀਤ ਸਿੰਘ ਕੰਗ, ਕੈਪਟਨ ਸਿੰਘ ਮਹਿਤਾ, ਧਰਮਿੰਦਰ ਸਿੰਘ ਭੰਮਰਾ, ਲੱਖਾ ਸਿੰਘ ਅਜ਼ਾਦ, ਬਲਵਿੰਦਰ ਸਿੰਘ ਅਠੌਲਾ, ਨਰਿੰਦਰ ਸਿੰਘ ਬਿਆਸ, ਪਰਮਜੀਤ ਸਿੰਘ ਰੱਖੜਾ, ਜਗੀਰ ਸਿੰਘ ਸਫਰੀ, ਗੌਰਵ ਜੋਸ਼ੀ, ਸੁਸ਼ੀਲ ਅਰੋੜਾ, ਰਣਜੀਤ ਸਿੰਘ ਸੰਧੂ, ਸੁਰਜੀਤ ਸਿੰਘ ਬੁਤਾਲਾ, ਸੁਖਵਿੰਦਰ ਸਿੰਘ ਬੁਤਾਲਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੌਰੰਗਪੁਰੀ ਸਮੇਤ ਪੱਤਰਕਾਰਾਂ ਨੇ ਪੱਤਰਕਾਰ ਸੁਰਿੰਦਰਪਾਲ ਸਿੰਘ ਲੱਡੂ ਨੂੰ ਮਿਲੀਆਂ ਧਮਕੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੁਲਿਸ-ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਸਰਪੰਚ ਲੱਡੂ ਦੇ ਪਰਿਵਾਰ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ।
ਪਿਛਲੀ ਖ਼ਬਰ ਸਾਲਾਨਾ ਜੋੜ ਮੇਲੇ ਦੀ ਸਮਾਪਤੀ ਮੌਕੇ ਸੇਵਾਵਾਂ ਨਿਭਾਉਣ ਵਾਲੇ ਸਟਾਫ ਅਤੇ ਸੇਵਾਦਾਰਾਂ ਦਾ ਸਨਮਾਨ ਅਗਲੀ ਖ਼ਬਰ ਬੀ. ਕੇ. ਯੂ. ਉਗਰਾਹਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।