31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

- ਪ੍ਰੀਖਿਆ ਕੇਂਦਰ ’ਚ ਪ੍ਰੀਖਿਆਰਥੀਆਂ ਨੂੰ ਉੱਚਿਤ ਸਹੂਲਤਾਂ ਮੁਹੱਈਆ ਨਾ ਕਰਵਾਉਣ ਦਾ ਮਾਮਲਾ- ਗਰਮੀ ਤੇ ਹੁੰਮਸ ਵਿਚਾਲੇ ਪ੍ਰੀਖਿਆ ਦੇਣ ਨੂੰ ਮਜਬੂਰ ਬੱਚੇ

ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਥਾਨਕ ਐਲਬਰਟ ਰੋਡ ਸਥਿਤ ਆਈ. ਓਨ ਡਿਜ਼ੀਟਲ ਜ਼ੋਨ ਪ੍ਰੀਖਿਆ ਕੇਂਦਰ ’ਚ ਪ੍ਰੀਖਿਆਰਥੀਆਂ ਨੂੰ ਉੱਚਿਤ ਸਹੂਲਤਾਂ ਮੁਹੱਈਆ ਨਾ ਕਰਵਾਉਣ ਮਾਮਲਾ ਸਾਹਮਣੇ ਆਇਆ ਹੈ ।

ਅਜੀਤ ਡੈਸਕ 31-08-2026
ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਥਾਨਕ ਐਲਬਰਟ ਰੋਡ ਸਥਿਤ ਆਈ. ਓਨ ਡਿਜ਼ੀਟਲ ਜ਼ੋਨ ਪ੍ਰੀਖਿਆ ਕੇਂਦਰ ’ਚ ਪ੍ਰੀਖਿਆਰਥੀਆਂ ਨੂੰ ਉੱਚਿਤ ਸਹੂਲਤਾਂ ਮੁਹੱਈਆ ਨਾ ਕਰਵਾਉਣ ਮਾਮਲਾ ਸਾਹਮਣੇ ਆਇਆ ਹੈ । ਇਸ ਸੰਬੰਧੀ ਗੱਲ ਕਰਦੇ ਹੋਏ ਬਲਕਾਰ ਸਿੰਘ ਬਾਜਵਾ ਨੇ ਕਿਹਾ ਕਿ ਐਤਵਾਰ ਨੂੰ ਉਕਤ ਪ੍ਰੀਖਿਆ ਕੇਂਦਰ ’ਚ ਨੀਟ ਪੀ. ਜੀ. ਦੀ ਪ੍ਰੀਖਿਆ ਸੀ, ਜਿਸ ’ਚ ਵੱਡੀ ਗਿਣਤੀ ਪ੍ਰੀਖਿਆਰਥੀਆਂ ਨੇ ਪੇਪਰ ਦਿੱਤਾ । ਇਨ੍ਹਾਂ ਪ੍ਰੀਖਿਆਰਥੀਆਂ ’ਚ ਉਨ੍ਹਾਂ ਦੀ ਬੇਟੀ ਵੀ ਮੌਜੂਦ ਸੀ । ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਦਾ ਸੀ, ਜੋ 40 ਮਿੰਟ ਦੇਰੀ ਨਾਲ ਸ਼ੁਰੂ ਹੋਈ, ਜਿਸ ਨਾਲ ਬਾਹਰ ਖੜ੍ਹੇ ਪ੍ਰੀਖਿਆਰਥੀਆਂ ਨੂੰ ਗਰਮੀ ਤੇ ਉਮਸ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਛੇ ਮੰਜ਼ਿਲਾਂ ਪ੍ਰੀਖਿਆ ਕੇਂਦਰ ’ਚ ਏ. ਸੀ. ਦਾ ਦੂਰ ਦੀ ਗੱਲ ਹੈ, ਪੱਖਿਆਂ ਦਾ ਵੀ ਉੱਚਿਤ ਪ੍ਰਬੰਧ ਨਹੀਂ ਸੀ। ਬੱਚਿਆਂ ਨੇ ਅੱਤ ਦੀ ਗਰਮੀ ’ਚ ਆਪਣੀ ਪ੍ਰੀਖਿਆ ਮੁਕੰਮਲ ਕੀਤੀ। ਬਲਕਾਰ ਸਿੰਘ ਦੋਸ਼ ਲਾਇਆ ਕਿ ਪ੍ਰੀਖਿਆਰਥੀਆਂ ਕੋਲੋਂ ਮੋਟੀ ਫੀਸਾਂ ਲੈਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ’ਤੇ ਪ੍ਰਸ਼ਾਸਨ ਨੂੰ ਸਖ਼ਤ ਧਿਆਨ ਦੇਣ ਅਤੇ ਕਾਰਵਾਈ ਕਰਨ ਦੀ ਲੋੜ ਹੈ। ਦੂਜੇ ਪਾਸੇ ਜਦ ਇਸ ਸੰਬੰਧੀ ਉਕਤ ਪ੍ਰੀਖਿਆ ਕੇਂਦਰ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਦਾ ਭਾਜਪਾ ਨਾਲ ਸਮਝੌਤਾ ਮੰਗਾਂ ’ਤੇ ਅਮਲ ਹੋਣ ਤੋਂ ਬਾਅਦ- ਪੀਰ ਮੁਹੰਮਦ ਦੂਸਰੀਆਂ ਸਿਆਸੀ ਪਾਰ... ਅਗਲੀ ਖ਼ਬਰ ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਰਿਜ਼ਰਵਡ ਵਿਸ਼ੇਸ਼ ਰੇਲ ਗੱਡੀ ਦਾ ਸੰਚਾਲਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।