14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਗਲੇ ਦਿਨਾਂ ’ਚ ਪੰਜਾਬ ’ਚ ਪਵੇਗਾ ਤੇਜ਼ ਮੀਂਹ, ਮੌਸਮ ਵਿਭਾਗ ਵਲੋਂ ਅਲਰਟ ਜਾਰੀ

ਅੰਮ੍ਰਿਤਸਰ, 13 ਅਗਸਤ (ਹਰਮਿੰਦਰ ਸਿੰਘ)-ਪੰਜਾਬ ’ਚ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਅਗਲੇ ਦਿਨ ਕੁਝ ਰਾਹਤ ਭਰੇ ਹੋ ਸਕਦੇ ਹਨ ਕਿਉਂਕਿ ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ’ਚ ਸੂਬੇ ਦੇ ਇਲਾਕਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਜਿਸ ਨੂੰ ਲੈ ਕੇ ਵਿਭਾਗ ਵਲੋਂ ਯੈੱਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ (ਹਰਮਿੰਦਰ ਸਿੰਘ)-ਪੰਜਾਬ ’ਚ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਅਗਲੇ ਦਿਨ ਕੁਝ ਰਾਹਤ ਭਰੇ ਹੋ ਸਕਦੇ ਹਨ ਕਿਉਂਕਿ ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ’ਚ ਸੂਬੇ ਦੇ ਇਲਾਕਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਜਿਸ ਨੂੰ ਲੈ ਕੇ ਵਿਭਾਗ ਵਲੋਂ ਯੈੱਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ’ਚ ਬੀਤੇ ਕੁਝ ਦਿਨਾਂ ਤੋਂ ਟੁੱਟਵੀਂ ਬਰਸਾਤ ਹੋ ਰਹੀ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸਾਵਨ ਮਹੀਨੇ ਦਾ ਮੀਂਹ ਬੰਨੇ ਨਾਲ ਬੰਨਾ ਛੱਡ ਕੇ ਪੈ ਜਾਂਦਾ ਹੈ। ਉਸ ਤਰ੍ਹਾਂ ਸੂਬੇ ਦੇ ਕਈ ਇਲਾਕਿਆਂ ’’ਚ ਹਲਕੀ ਜਿਹੀ ਬਾਰਿਸ਼ ਹੋਣ ਤੋਂ ਬਾਅਦ ਮੁੜ ਧੁੱਪ ਚੜਣ ਕਾਰਨ ਹੁੰਮਸ ਹੋ ਜਾਂਦਾ ਹੈ। ਬੀਤੇ ਕਈ ਦਿਨਾਂ ਤੋਂ ਸੂਬੇ ਦੇ ਵੱਡੇ ਹਿੱਸੇ ’ਚ ਹੁੰਮਸ ਭਰੀ ਗਰਮੀ ਪੈ ਰਹੀ ਹੈ। ਪਰ ਮੌਸਮ ਵਿਭਾਗ ਅਨੁਸਾਰ 14 ਅਤੇ 15 ਅਗਸਤ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ ਜਿਸ ਨਾਲ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਭਾਰੀ ਮੀਂਹ ਸੰਬੰਧੀ ਮੌਸਮ ਵਿਭਾਗ ਨੇ 1 9 ਅਗਸਤ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ।
ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਅਗਲੀ ਖ਼ਬਰ ਹਰ ਘਰ ਤਿਰੰਗਾ ਮੁਹਿੰਮ ਦੇਸ਼ ਭਗਤੀ ਤੇ ਰਾਸ਼ਟਰੀ ਏਕਤਾ ਦੀ ਪ੍ਰਤੀਕ-ਐੱਸ.ਡੀ.ਐੱਮ. ਰਾਜੇਸ਼ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।