13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਦੇ ਵਾਰਿਸ ਆਪਸ ’ਚ ਭਿੜੇ, ਇਕ ਗੰਭੀਰ ਜ਼ਖ਼ਮੀ

ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)- ਇੱਥੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ਼ ਮਰੀਜ਼ਾਂ ਦੇ ਵਾਰਿਸ ਆਪਸ ‘ਚ ਝਗੜ ਪਏ । ਇਹ ਝਗੜਾ ਕਿਸੇ ਮਾਮੂਲੀ ਤਕਰਾਰ ਤੋਂ ਹੋਇਆ ਜੋ ਗੰਭੀਰ ਰੂਪ ਧਾਰਨ ਕਰ ਲਿਆ ।

ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)- ਇੱਥੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ਼ ਮਰੀਜ਼ਾਂ ਦੇ ਵਾਰਿਸ ਆਪਸ ‘ਚ ਝਗੜ ਪਏ । ਇਹ ਝਗੜਾ ਕਿਸੇ ਮਾਮੂਲੀ ਤਕਰਾਰ ਤੋਂ ਹੋਇਆ ਜੋ ਗੰਭੀਰ ਰੂਪ ਧਾਰਨ ਕਰ ਲਿਆ । ਇਸ ਝਗੜੇ ‘ਚ ਇਕ ਵਿਅਕਤੀ ਦੇ ਸਿਰ ‘ਚ ਸੱਟ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਜਲੰਧਰ ਦੇ ਕਸਬਾ ਹੁਸੈਨਪੁਰਾ ਨਕੋਦਰ ਦੀ ਰਹਿਣ ਵਾਲੀ ਬੀਬੀ ਰਾਜ ਰਾਣੀ ਇਥੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਯੂਨਿਟ ‘ਚ ਦਾਖਲ ਸੀ, ਜਿਸ ਨੂੰ ਜਣੇਪੇ ਲਈ ਇੱਥੇ ਲਿਆਂਦਾ ਗਿਆ ਸੀ। ਉਸ ਨਾਲ ਉਸਦਾ ਪਤੀ ਸਰਬਜੀਤ ਸਿੰਘ ਵੀ ਨਾਲ ਸੀ ਜਦੋਂ ਕਿ ਇਕ ਹੋਰ ਮਰੀਜ਼ ਦਾ ਰਿਸ਼ਤੇਦਾਰ ਜੋਬਨਜੀਤ ਸਿੰਘ ਵਾਸੀ ਪਿੰਡ ਮੁੱਛਲ ਜੰਡਿਆਲਾ ਗੁਰੂ ਵੀ ਇਕੋ ਵਾਰਡ ‘ਚ ਹੀ ਸੀ । ਇਸ ਦੌਰਾਨ ਮਰੀਜ ਬੀਬੀ ਰਾਜ ਰਾਣੀ ਦੇ ਪਤੀ ਸਰਬਜੀਤ ਸਿੰਘ ਤੇ ਜੋਬਨਜੀਤ ਸਿੰਘ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤੇ ਇਹ ਦੋਵੇਂ ਇਕ ਦੂਜੇ ਨਾਲ ਝਗੜ ਪਏ। ਇਸ ਝਗੜੇ ‘ਚ ਸਰਬਜੀਤ ਸਿੰਘ ਦੇ ਸਿਰ ‘ਚ ਸੱਟ ਵੱਜੀ ਹੈ । ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਪੁੱਜ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਗਰੀ ’ਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਜੀਵਨ ਜੁਗਤਿ ਸਮਾਗਮ ਅਗਲੀ ਖ਼ਬਰ ਛੁੱਟੀ ਆਏ ਸਿੱਖ-ਲਾਈਟ ਦੇ ਫ਼ੌਜੀ ਹੌਲਦਾਰ ਦੀ ਸੜਕ ਹਾਦਸੇ ’ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।