12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਿਊਜ਼ੀਲੈਂਡ ਖੁੱਲ੍ਹੇ ਦਿਲ ਨਾਲ ਦੇ ਰਿਹਾ ਵਿਦਿਆਰਥੀਆਂ ਨੂੰ ਵੀਜ਼ੇ * 2025 ਪਾਸ ਵਿਦਿਆਰਥੀਆਂ ਕੋਲ ਨਿਊਜ਼ੀਲੈਂਡ ਜਾਣ ਦਾ ਆਖਰੀ ਮੌਕਾ * ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਵੀ ਕਰ ਸਕਦੇ ਹਨ ਅਪਲਾਈ-ਗੈਵੀ ਕਲੇਰ

ਤਰਨ ਤਾਰਨ, 11 ਅਗਸਤ (ਹਰਿੰਦਰ ਸਿੰਘ)-ਸਟੂਡੈਂਟ ਵੀਜੇ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਇਸ ਸਮੇਂ ਨਿਊਜੀਲੈਂਡ ਸਭ ਤੋਂ ਵਧੀਆ ਵਿਕਲਪ ਹੈ, ਕਿਉਂਕਿ ਸਟੂਡੈਂਟ ਵੀਜੇ ਨੂੰ ਲੈ ਕੇ ਇਸ ਸਮੇਂ ਆਸਟ੍ਰੇਲੀਆ ਬਹੁਤ ਹੀ ਸਖਤ ਹੈ ਅਤੇ ਖਾਸ ਕਰਕੇ ਭਾਰਤ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਲੋਂ ਲਗਾਤਾਰ ਰਿਫਿਊਜ਼ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਆਸਟ੍ਰੇਲੀਆ ਦੀ ਜੋ ਐਮਬੈਂਸੀ ਫੀਸ ਹੈ, ਉਹ 2500 ਡਾਲਰ ਦੇ ਕਰੀਬ ਹੈ, ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ ਅਤੇ ਨੌਨ ਰਿਫੰਡੇਬਲ ਹੁੰਦੀ ਹੈ, ਜਿਸ ਵਿਚ ਵੀਜਾ ਰਿਫਿਊਜ ਹੋਣ ’ਤੇ ਵਿਦਿਆਰਥੀ ਨੂੰ ਸਿੱਧੇ ਤੌਰ ’ਤੇ ਨੁਕਸਾਨ ਹੁੰਦਾ ਹੈ। ਨਿਊਜੀਲੈਂਡ ਵਲੋਂ ਹਰ ਇਨਟੇਕ ਵਿਚ ਖੁੱਲ੍ਹੇ ਦਿਲ ਨਾਲ ਵੀਜੇ ਦਿੱਤੇ ਜਾ ਰਹੇ ਹਨ ।

ਅਜੀਤ ਡੈਸਕ 12-08-2026
ਤਰਨ ਤਾਰਨ, 11 ਅਗਸਤ (ਹਰਿੰਦਰ ਸਿੰਘ)-ਸਟੂਡੈਂਟ ਵੀਜੇ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਇਸ ਸਮੇਂ ਨਿਊਜੀਲੈਂਡ ਸਭ ਤੋਂ ਵਧੀਆ ਵਿਕਲਪ ਹੈ, ਕਿਉਂਕਿ ਸਟੂਡੈਂਟ ਵੀਜੇ ਨੂੰ ਲੈ ਕੇ ਇਸ ਸਮੇਂ ਆਸਟ੍ਰੇਲੀਆ ਬਹੁਤ ਹੀ ਸਖਤ ਹੈ ਅਤੇ ਖਾਸ ਕਰਕੇ ਭਾਰਤ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਲੋਂ ਲਗਾਤਾਰ ਰਿਫਿਊਜ਼ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਆਸਟ੍ਰੇਲੀਆ ਦੀ ਜੋ ਐਮਬੈਂਸੀ ਫੀਸ ਹੈ, ਉਹ 2500 ਡਾਲਰ ਦੇ ਕਰੀਬ ਹੈ, ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ ਅਤੇ ਨੌਨ ਰਿਫੰਡੇਬਲ ਹੁੰਦੀ ਹੈ, ਜਿਸ ਵਿਚ ਵੀਜਾ ਰਿਫਿਊਜ ਹੋਣ ’ਤੇ ਵਿਦਿਆਰਥੀ ਨੂੰ ਸਿੱਧੇ ਤੌਰ ’ਤੇ ਨੁਕਸਾਨ ਹੁੰਦਾ ਹੈ। ਨਿਊਜੀਲੈਂਡ ਵਲੋਂ ਹਰ ਇਨਟੇਕ ਵਿਚ ਖੁੱਲ੍ਹੇ ਦਿਲ ਨਾਲ ਵੀਜੇ ਦਿੱਤੇ ਜਾ ਰਹੇ ਹਨ । ਇਹ ਜਾਣਕਾਰੀ ਵਿਦਿਆਰਥੀਆਂ ਦੇ ਭਰੋਸੇਮੰਦ ਵੀਜਾ ਸਲਾਹਕਾਰ ਗੈਵੀ ਕਲੇਰ ਨੇ ਦਿੱਤੀ। ਗੈਵੀ ਕਲੇਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਨਿਊਜੀਲੈਂਡ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਅਤੇ ਖੁੱਲ੍ਹਾ ਵਿਕਲਪ ਬਣ ਕੇ ਸਾਹਮਣੇ ਆਇਆ ਹੈ। ਖਾਸ ਤੌਰ ’ਤੇ ਉਹ ਵਿਦਿਆਰਥੀ, ਜਿਨਾਂ ਦੀਆਂ ਹੋਰ ਦੇਸ਼ਾਂ, ਖਾਸ ਕਰਕੇ ਆਸਟ੍ਰੇਲੀਆ ਲਈ ਅਰਜ਼ੀਆਂ ਲੰਬਿਤ ਹਨ ਜਾਂ ਰੱਦ ਹੋ ਚੁੱਕੀਆਂ ਹਨ, ਉਹ ਨਿਊਜੀਲੈਂਡ ਦਾ ਰੁਖ ਕਰਕੇ ਆਪਣੇ ਸਿੱਖਿਆ ਦੇ ਸੁਪਨੇ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਅਤੇ ਨਾਲ ਹੀ ਨਿਊਜੀਲੈਂਡ ਜਾ ਕੇ ਆਪਣਾ ਭਵਿੱਖ ਬਣਾ ਸਕਦੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਨਿਊਜੀਲੈਂਡ ਦੀ ਐਮਬੈਂਸੀ ਫੀਸ ਸਿਰਫ 45 ਹਜ਼ਾਰ ਰੁਪਏ ਹੈ। ਖਾਸ ਗੱਲ ਇਹ ਹੈ ਕਿ ਕਾਲਜ ਅਤੇ ਯੂਨੀਵਰਸਿਟੀ ਦੀ ਫੀਸ ਵੀਜਾ ਆਉਣ ਤੋਂ ਬਾਅਦ ਦੇਣੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2025 ਵਿਚ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਨਵੰਬਰ ਅਤੇ ਜਨਵਰੀ ਇਨਟੇਕ ਨਿਊਜੀਲੈਂਡ ਵਿਚ ਦਾਖਲੇ ਦਾ ਆਖਰੀ ਮੌਕਾ ਹੈ। ਅਜਿਹੇ ਵਿਦਿਆਰਥੀ ਆਈਲੈਟਸ ਜਾਂ ਪੀ.ਟੀ.ਈ. ਵਿਚ ਓਵਰਆਲ 6 ਸਕੋਰ ਨਾਲ ਸਟੂਡੈਂਟ ਵੀਜੇ ਲਈ ਅਪਲਾਈ ਕਰ ਸਕਦੇ ਹਨ। ਜਦਕਿ ਲੈਵਲ-9 ਅਧੀਨ ਮਾਸਟਰ ਡਿਗਰੀ ਲਈ ਘੱਟੋ-ਘੱਟ 6.5 ਬੈਂਡ ਲਾਜ਼ਮੀ ਹਨ। ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ 2025 ਪਾਸ ਵਿਦਿਆਰਥੀਆਂ ਨੇ ਇਹ ਮੌਕਾ ਗੁਆ ਲਿਆ ਤਾਂ ਮੁੜ ਉਹਨਾਂ ਲਈ ਮੁਸ਼ਕਿਲ ਹੋਵੇਗੀ। ਇਸ ਲਈ ਮੇਰੀ ਇਹੋਂ ਸਲਾਹ ਹੈ ਕਿ ਵਿਦਿਆਰਥੀ ਇਸ ਮੌਕੇ ਦਾ ਪੂਰਾ ਲਾਭ ਉਠਾਉਣ। ਗੈਵੀ ਕਲੇਰ ਨੇ ਕਿਹਾ ਕਿ ਜਿਨਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਆਸਟ੍ਰੇਲੀਆ ਲਈ ਅਪਲਾਈ ਕੀਤਾ ਹੋਇਆ ਹੈ, ਪਰ ਲੰਬੇ ਸਮੇਂ ਤੋਂ ਕੋਈ ਨਤੀਜਾ ਨਹੀਂ ਆ ਰਿਹਾ, ਉਹ ਹੋਰ ਇੰਤਜ਼ਾਰ ਕਰਨ ਦੀ ਬਜਾਇ ਨਿਊਜੀਲੈਂਡ ਲਈ ਸਮੇਂ ਸਿਰ ਅਰਜ਼ੀ ਦੇਣ। ਉਨ੍ਹਾਂ ਕਿਹਾ ਕਿ ਪੜ੍ਹਾਈ ਵਿਚ ਵੱਧਦਾ ਗੈਪ ਭਵਿੱਖ ਵਿਚ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ, ਇਸ ਲਈ ਸਮੇਂ ਸਿਰ ਫ਼ੈਸਲਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਿਊਜੀਲੈਂਡ ਵਿਚ ਇਕ ਸਾਲ ਦਾ ਗ੍ਰੀਨ ਲਿਸਟ ਕੋਰਸ ਜਾਂ 2 ਸਾਲ ਦੀ ਮਾਸਟਰ ਡਿਗਰੀ ਪੂਰੀ ਕਰਨ ਉਪਰੰਤ ਵਿਦਿਆਰਥੀਆਂ ਨੂੰ ਤਿੰਨ ਸਾਲ ਤੱਕ ਦਾ ਵਰਕ ਪਰਮਿਟ ਮਿਲ ਸਕਦਾ ਹੈ ਅਤੇ ਉਸ ਤੋਂ ਬਾਅਦ ਵਿਦਿਆਰਥੀ ਆਸਟ੍ਰੇਲੀਆ ਜਾ ਸਕਦੇ ਹਨ।
ਪਿਛਲੀ ਖ਼ਬਰ ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈੱਸ ’ਚ ਲੀਜ਼ਿੰਗ ਕੰਟਰੈਕਟ ਰਾਹੀਂ ਰੇਲਵੇ ਨੂੰ ਮਿਲੇਗਾ 91 ਲੱਖ ਦਾ ਮਾਲੀਆ ਅਗਲੀ ਖ਼ਬਰ ਅੱਧੇ ਅੰਮ੍ਰਿਤਸਰ ’ਚ ਜਲਥਲ, ਅੱਧੇ ’ਚ ਚੜ੍ਹੀ ਧੁੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।