12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡੈਨੀ ਬੰਡਾਲਾ ਨੇ ਆਪਣੇ ਜੱਦੀ ਪਿੰਡ ਬੰਡਾਲਾ ਤੋਂ ਕੀਤਾ ਚੋਣ ਮੁਹਿੰਮ ਦਾ ਆਗਾਜ਼ ਕਿਹਾ ਆਪ ਵਾਲੇ ਵੱਡੇ ਲੁਟੇਰੇ ਇਨ੍ਹਾਂ ’ਚ ਔਰੰਗਜ਼ੇਬ ਦੀ ਰੂਹ ਆ ਗਈ

ਜੰਡਿਆਲਾ ਗੁਰੂ, 11 ਅਗਸਤ (ਪ੍ਰਮਿੰਦਰ ਸਿੰਘ ਜੋਸਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਵੱਡੇ ਲੁਟੇਰੇ ਹਨ ਅਤੇ ਇਨ੍ਹਾਂ ਵਿਚ ਔਰੰਗਜ਼ੇਬ ਦੀ ਰੂਹ ਆ ਗਈ ਹੈ ਅਤੇ ਜੰਡਿਆਲਾ ਗੁਰੂ ਹਲਕੇ ਵਿਚ ਸ਼ਰੇਆਮ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਹੈ ਪਰ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅੱਜ ਸ਼ਾਮ ਆਪਣੇ ਜੱਦੀ ਪਿੰਡ ਬੰਡਾਲਾ ਤੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ।

ਅਜੀਤ ਡੈਸਕ 12-08-2026
ਜੰਡਿਆਲਾ ਗੁਰੂ, 11 ਅਗਸਤ (ਪ੍ਰਮਿੰਦਰ ਸਿੰਘ ਜੋਸਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਵੱਡੇ ਲੁਟੇਰੇ ਹਨ ਅਤੇ ਇਨ੍ਹਾਂ ਵਿਚ ਔਰੰਗਜ਼ੇਬ ਦੀ ਰੂਹ ਆ ਗਈ ਹੈ ਅਤੇ ਜੰਡਿਆਲਾ ਗੁਰੂ ਹਲਕੇ ਵਿਚ ਸ਼ਰੇਆਮ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਹੈ ਪਰ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅੱਜ ਸ਼ਾਮ ਆਪਣੇ ਜੱਦੀ ਪਿੰਡ ਬੰਡਾਲਾ ਤੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਜਿਹੜੇ ਲੋਕ ਫਿਰੌਤੀਆਂ ਨਹੀਂ ਦਿੰਦੇ, ਉਨ੍ਹਾਂ ਦੇ ਘਰਾਂ, ਦੁਕਾਨਾਂ ਤੇ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਹਨ । ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਵਿਚ ਨਸ਼ਿਆਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ ਅਤੇ ਨੌਜਵਾਨ ਸੜਕਾਂ, ਮੁਹੱਲਿਆਂ ਵਿਚ ਡਿੱਗੇ ਆਮ ਹੀ ਮਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਇਨ੍ਹਾਂ ਦੀ ਸਰਕਾਰ ਬਣਾਉਣ ਵਿਚ ਮਦਦ ਕੀਤੀ, ਉਨ੍ਹਾਂ ਹੀ ਮੁਲਾਜ਼ਮਾਂ ਨੂੰ ਨਰੇਗਾ, ਸਫਾਈ ਕਰਮਚਾਰੀਆਂ, ਬਿਜਲੀ ਕਰਮਚਾਰੀਆਂ, ਕਿਸਾਨਾਂ ਅਤੇ ਹੋਰ ਹੱਕ ਮੰਗਦੇ ਮੁਲਾਜ਼ਮਾਂ ਤੇ ਅੰਨੇਵਾਹ ਤਸ਼ੱਦਦ ਕੀਤਾ । ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਤਲਵੰਡੀ ਮਾਲੋਵਾਲ ਦੇ ਮਾਸਟਰ ਜਗਦੀਪ ਸਿੰਘ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਅਤੇ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਵਲੋਂ ਕੋਈ ਵੀ ਕਾਰਵਾਈ ਨਹੀਂ ਹੋਣ ਦਿੱਤੀ ਗਈ, ਕਿਉਂਕਿ ਇਸ ਕਤਲ ਵਿਚ ਕੈਬਨਿਟ ਮੰਤਰੀ ਦੇ ਪੀ. ਏ. ਦੇ ਨਜ਼ਦੀਕੀ ਰਿਸ਼ਤੇਦਾਰ ਕਾਤਲਾਂ ਵਿਚ ਸ਼ਾਮਿਲ ਸਨ ਅਤੇ ਪੀੜਤ ਪਰਿਵਾਰ ਅੱਜ ਵੀ ਇਨਸਾਫ ਦੀ ਮੰਗ ਲਈ ਦੁਹਾਈ ਦੇ ਰਿਹਾ ਹੈ ਅਤੇ ਮਾਸਟਰ ਜਗਦੀਪ ਸਿੰਘ ਦਾ ਸਿਰਫ ਕਸੂਰ ਇੰਨਾ ਹੀ ਸੀ ਕਿ ਉਹ ਆਪਣੇ ਤਾਇਨਾਤੀ ਵਾਲੇ ਸਕੂਲ ਗਹਿਰੀ ਮੰਡੀ ਵਿਚ ਆਮ ਆਦਮੀ ਪਾਰਟੀ ਦੇ ਨਸ਼ਾ ਵੇਚਦੇ ਲੋਕਾਂ ਦਾ ਵਿਰੋਧ ਕਰਦਾ ਸੀ । ਇਸ ਮੌਕੇ ਤੇਜਿੰਦਰ ਸਿੰਘ ਲਾਡੀ ਬੰਡਾਲਾ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਜਗਜੀਤ ਸਿੰਘ ਜੋਗੀ, ਜਸਮੇਰ ਸਿੰਘ ਖਲੈਹਿਰਾ, ਜਗਰੂਪ ਸਿੰਘ ਰੂਬੀ ਤਲਵੰਡੀ ਡੋਗਰਾਂ, ਸੁਰਿੰਦਰ ਸਿੰਘ ਰੰਧਾਵਾ, ਹਰਜੀਤ ਸਿੰਘ ਬੰਡਾਲਾ, ਜਤਿੰਦਰ ਸਿੰਘ ਨਾਟੀ, ਸੁਰਿੰਦਰ ਸਿੰਘ ਸ਼ਾਹ, ਜੋਗਾ ਸਿੰਘ ਅਮਰਕੋਟ, ਰਾਜਬੀਰ ਸਿੰਘ ਵਡਾਲੀ, ਅਵਤਾਰ ਸਿੰਘ ਟੱਕਰ, ਜਸਵਿੰਦਰ ਸਿੰਘ ਝੰਡ, ਮਨਜੀਤ ਸਿੰਘ ਚੌਹਾਨ, ਮਲਕੀਤ ਸਿੰਘ ਸਰਜਾ, ਰਾਣਾ ਜੰਡ, ਤੇਜਿੰਦਰ ਸਿੰਘ ਚੰਦੀ, ਸੰਦੀਪ ਸਿੰਘ ਚੌਹਾਨ, ਬਲਜਿੰਦਰ ਸਿੰਘ ਬਾਵਾ, ਰਾਜਵਿੰਦਰ ਸਿੰਘ ਬੰਡਾਲਾ, ਕੁਲਦੀਪ ਸਿੰਘ ਬਾਠ, ਕਵਲਜੀਤ ਸਿੰਘ ਜਾਣੀਆਂ, ਸਾਧੂ ਸਿੰਘ ਸ਼ਾਹ, ਸ਼ਿਸ਼ਪਾਲ ਸਿੰਘ ਲਾਡੀ ਤਲਵੰਡੀ, ਸੁਰਿੰਦਰ ਸਿੰਘ ਹੇਰ, ਚਰਨਜੀਤ ਸਿੰਘ ਟੀਟੋ, ਗੁਰਪ੍ਰੀਤ ਸਿੰਘ ਬੰਡਾਲਾ, ਜਸਪਾਲ ਸਿੰਘ ਜਾਣੀਆਂ, ਹਰਜਿੰਦਰ ਸਿੰਘ ਜੈਲਦਾਰ, ਕਸ਼ਮੀਰ ਸਿੰਘ ਮਹਿਤਾ, ਦਿਲਬਾਗ ਸਿੰਘ ਨੰਗਲ ਗੁਰੂ, ਪਰਮਜੀਤ ਸਿੰਘ ਲਵਲੀ, ਹਰਜਿੰਦਰ ਸਿੰਘ ਖਲੈਹਿਰਾ, ਸੋਨੂ ਧੀਰੇ ਕੋਟ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਸਾਬਕਾ, ਲਖਵਿੰਦਰ ਸਿੰਘ ਬੰਡਾਲਾ, ਸੁਖਵਿੰਦਰ ਸਿੰਘ ਬੰਡਾਲਾ, ਗੁਰੂਬਖਸ ਸਿੰਘ ਨੰਬਰਦਾਰ, ਬਲਵਿੰਦਰ ਗਿੱਲ, ਗੁਰਮੀਤ ਸਿੰਘ ਨੰਗਲੀ ਗੁਰਪਾਲ ਸਿੰਘ ਚੌਹਾਨ, ਰਣਜੀਤ ਸਿੰਘ ਠੱਠੀਆਂ, ਵੱਸਣ ਸਿੰਘ ਬੰਡਾਲਾ, ਹਰਜਿੰਦਰ ਸਿੰਘ ਰਾਜਾ ਕੁਹਾਟਵਿੰਡ, ਸਵਿੰਦਰ ਸਿੰਘ ਵਡਾਲਾ ਜੌਹਲ ਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮ੍ਰਿਤਸਰ ਵਿਖੇ ਤੀਆਂ ਤਿਉਹਾਰ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਵਿਖੇ ਲਗਾਈ ਗਈ ਸਾਇੰਸ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।