05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਾਈ ਹਰਸਿਮਰਨ ਸਿੰਘ ਦੀ ‘ਸਵੈ-ਜੀਵਨੀ’ ਪੁਸਤਕ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੰਗਤ ਨੂੰ ਅਰਪਣ

ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ)- ਕੁਝ ਮਹੀਨੇ ਪਹਿਲਾਂ ਗੁਰਪੁਰੀ ਪਿਆਨਾ ਕਰ ਗਏ ਪ੍ਰਸਿੱਧ ਸਿੱਖ ਚਿੰਤਕ, ਖੋਜਕਾਰ ਅਤੇ ਲੇਖਕ ਭਾਈ ਹਰਸਿਮਰਨ ਸਿੰਘ ਦੀ ਹਾਲ ਹੀ ਵਿਚ ਪ੍ਰਕਾਸ਼ਿਤ 18ਵੀਂ ਅਤੇ ਆਖਰੀ ਪੁਸਤਕ ‘ਸਵੈ ਜੀਵਨੀ : ਇਕ ਕਲਮੀ ਯੋਧੇ ਦਾ ਸੰਘਰਸ਼ਸ਼ੀਲ ਜੀਵਨ ਸਫ਼ਰ (1950-2026)’ ਅੱਜ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਅਰਦਾਸ ਕਰਨ ਉਪਰੰਤ ਸੰਗਤ ਅਰਪਣ ਕਰਦਿਆਂ ਇਸ ਦੀਆਂ ਪ੍ਰਤੀਆਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲਈ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਇੰਚਾਰਜ ਬਗੀਚਾ ਸਿੰਘ ਅਤੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੂੰ ਭੇਟ ਕੀਤੀਆਂ ਗਈਆਂ । ਇਸ ਮੌਕੇ ਅਰਦਾਸ ਦੌਰਾਨ ਭਾਈ ਹਰਸਿਮਰਨ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਵੀ ਕੀਤਾ ਗਿਆ ।

ਆਜ਼ਾਦੀ ਦਿਵਸ ਦੇ ਮੱਦੇਨਜ਼ਰ ਡੀ.ਐਸ.ਪੀ. ਨਾਗਰਾ ਦੀ ਅਗਵਾਈ ’ਚ ਲਗਾਏ ਵਿਸ਼ੇਸ਼ ਨਾਕੇ 05-08-2026
ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ)- ਕੁਝ ਮਹੀਨੇ ਪਹਿਲਾਂ ਗੁਰਪੁਰੀ ਪਿਆਨਾ ਕਰ ਗਏ ਪ੍ਰਸਿੱਧ ਸਿੱਖ ਚਿੰਤਕ, ਖੋਜਕਾਰ ਅਤੇ ਲੇਖਕ ਭਾਈ ਹਰਸਿਮਰਨ ਸਿੰਘ ਦੀ ਹਾਲ ਹੀ ਵਿਚ ਪ੍ਰਕਾਸ਼ਿਤ 18ਵੀਂ ਅਤੇ ਆਖਰੀ ਪੁਸਤਕ ‘ਸਵੈ ਜੀਵਨੀ : ਇਕ ਕਲਮੀ ਯੋਧੇ ਦਾ ਸੰਘਰਸ਼ਸ਼ੀਲ ਜੀਵਨ ਸਫ਼ਰ (1950-2026)’ ਅੱਜ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਅਰਦਾਸ ਕਰਨ ਉਪਰੰਤ ਸੰਗਤ ਅਰਪਣ ਕਰਦਿਆਂ ਇਸ ਦੀਆਂ ਪ੍ਰਤੀਆਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲਈ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਇੰਚਾਰਜ ਬਗੀਚਾ ਸਿੰਘ ਅਤੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੂੰ ਭੇਟ ਕੀਤੀਆਂ ਗਈਆਂ । ਇਸ ਮੌਕੇ ਅਰਦਾਸ ਦੌਰਾਨ ਭਾਈ ਹਰਸਿਮਰਨ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਵੀ ਕੀਤਾ ਗਿਆ । ਸਕੱਤਰੇਤ ਦੇ ਸਾਬਕਾ ਇੰਚਾਰਜ ਤੇ ਭਾਈ ਹਰਸਿਮਰਨ ਸਿੰਘ ਦੇ ਭਰਾਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਈ ਹਰਸਿਮਰਨ ਸਿੰਘ ਫ਼ਰਵਰੀ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਸਨ । ਆਪਣੀ ਸਵੈ-ਜੀਵਨੀ ਦਾ ਖਰੜਾ ਉਹ ਲਗਭਗ ਸੰਪੂਰਨ ਕਰ ਚੁੱਕੇ ਸਨ । ਉਨ੍ਹਾਂ ਦੀ ਅੰਤਿਮ ਇੱਛਾ ਦਾ ਸਤਿਕਾਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਬਾਕੀ ਸੰਪਾਦਨਾ ਦਾ ਕਾਰਜ ਪੂਰਾ ਕਰਵਾ ਕੇ ਇਸ ਨੂੰ 480 ਸਫ਼ਿਆਂ ਦੀ ਸੁੰਦਰ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ, ਜਿਸ ਵਿਚ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਕਈ ਰਹੱਸਮਈ ਅਤੇ ਸੰਘਰਸ਼ ਵਾਲੇ ਵਰਤਾਰੇ ਅਤੇ ਇਤਿਹਾਸਕ ਤਸਵੀਰਾਂ ਵੀ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਬੀਰਦੇਵਿੰਦਰ ਸਿੰਘ, ਬੇਟੀਆਂ ਡਾ. ਰਵਨੀਤ ਕੌਰ ਅਤੇ ਬੀਬੀ ਸੁਪਿੰਦਰ ਕੌਰ, ਭਰਾ ਹਰਜੀਤ ਸਿੰਘ, ਗੁਰਮੀਤ ਸਿੰਘ, ਭੈਣ ਬੀਬੀ ਬਲਜੀਤ ਕੌਰ, ਪ੍ਰਕਾਸ਼ਨ ਦੇ ਆਡਿਟ ਸੰਬੰਧੀ ਕਾਰਜ ਵਿਚ ਸਹਿਯੋਗ ਕਰਨ ਵਾਲੇ ਹਰਪ੍ਰੀਤ ਸਿੰਘ, ਜਸਬੀਰ ਸਿੰਘ, ਬੀਬੀ ਸਰਵਿੰਦਰ ਕੌਰ, ਜਸਕਰਨ ਸਿੰਘ, ਹੋਰ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਮਿੱਤਰ ਹਾਜ਼ਰ ਸਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਆਖਰੀ ਪੁਸਤਕ ਉਨ੍ਹਾਂ ਦੇ 1950 ਤੋਂ 2026 ਤੱਕ ਦੇ ਸੰਘਰਸ਼ਮਈ, ਵਿਚਾਰਸ਼ੀਲ ਅਤੇ ਸਮਰਪਿਤ ਜੀਵਨ ਦਾ ਦਰਪਣ ਹੈ।
ਪਿਛਲੀ ਖ਼ਬਰ ਕੀ ਪੰਜਾਬ ਦੇ ਸਰਕਾਰੀ ਹਸਪਤਾਲ ਮਰੀਜ਼ਾਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ? ਅਗਲੀ ਖ਼ਬਰ ਦੁਰਗਿਆਣਾ ਕਮੇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।