05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹਾਈਕੋਰਟ ਵਲੋਂ ਫੀਸ ਅਧਿਆਦੇਸ਼ ਦੇ ਮਹੱਤਵਪੂਰਨ ਪ੍ਰਬੰਧ ’ਤੇ ਅੰਤਰਿਮ ਰੋਕ ਦਾ ਰਾਸਾ ਵਲੋਂ ਸਵਾਗਤ

ਅੰਮ੍ਰਿਤਸਰ, 4 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਰੈਕੋਗਨਾਈਜ਼ਡ ਐਂਡ ਐਫ਼ੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਜਿ.) ਰਾਸਾ ਪੰਜਾਬ ਨੇ ਹਾਈਕੋਰਟ ਵਲੋਂ ਪੰਜਾਬ ਸਰਕਾਰ ਦੇ ਪ੍ਰਾਈਵੇਟ ਸਕੂਲ ਫੀਸ ਅਧਿਆਦੇਸ਼ ਦੇ ਇਕ ਮਹੱਤਵਪੂਰਨ ਪ੍ਰਬੰਧ ‘ਤੇ ਲਗਾਈ ਗਈ ਅੰਤ੍ਰਿਮ ਰੋਕ ਦਾ ਸਵਾਗਤ ਕੀਤਾ ਹੈ।

ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਰੈਕੋਗਨਾਈਜ਼ਡ ਐਂਡ ਐਫ਼ੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਜਿ.) ਰਾਸਾ ਪੰਜਾਬ ਨੇ ਹਾਈਕੋਰਟ ਵਲੋਂ ਪੰਜਾਬ ਸਰਕਾਰ ਦੇ ਪ੍ਰਾਈਵੇਟ ਸਕੂਲ ਫੀਸ ਅਧਿਆਦੇਸ਼ ਦੇ ਇਕ ਮਹੱਤਵਪੂਰਨ ਪ੍ਰਬੰਧ ‘ਤੇ ਲਗਾਈ ਗਈ ਅੰਤ੍ਰਿਮ ਰੋਕ ਦਾ ਸਵਾਗਤ ਕੀਤਾ ਹੈ। ਇਸ ਸੰਬੰਧੀ ਰਾਸਾ ਪੰਜਾਬ ਦੇ ਪ੍ਰਧਾਨ ਜਗਤਪਾਲ ਮਹਾਜਨ ਅਤੇ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਨੇ ਕਿਹਾ ਕਿ ਹਾਈਕੋਰਟ ਦਾ ਇਹ ਫ਼ੈਸਲਾ ਸੰਵਿਧਾਨਕ ਪ੍ਰਕਿਰਿਆ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਰਾਸਾ ਪੰਜਾਬ ਹਮੇਸ਼ਾ ਗੁਣਵੱਤਾਪੂਰਨ ਸਿੱਖਿਆ, ਪਾਰਦਰਸ਼ਤਾ ਅਤੇ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਉਦੇਸ਼ ਕਿਸੇ ਨਾਲ ਟਕਰਾਅ ਕਰਨਾ ਨਹੀਂ, ਸਗੋਂ ਸਿੱਖਿਆ ਸੰਸਥਾਵਾਂ ਦੇ ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅੰਤਿਮ ਸੁਣਵਾਈ ਦੌਰਾਨ ਵੀ ਹਾਈਕੋਰਟ ਸੰਵਿਧਾਨਕ ਸਿਧਾਂਤਾਂ ਅਤੇ ਕਾਨੂੰਨੀ ਪ੍ਰਬੰਧਾਂ ਅਨੁਸਾਰ ਨਿਆਂਪੂਰਨ ਫ਼ੈਸਲਾ ਸੁਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿਆਂਦੇ ਗਏ ਇਸ ਅਧਿਆਦੇਸ਼ ਦੇ ਕਈ ਪ੍ਰਬੰਧ ਨਾ ਸਿਰਫ਼ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਉਲਟ ਸਨ, ਸਗੋਂ ਸਿੱਖਿਆ ਸੰਸਥਾਵਾਂ ਦੀ ਪ੍ਰਸ਼ਾਸਕੀ ਖੁਦਮੁਖਤਿਆਰੀ ਅਤੇ ਸੰਵਿਧਾਨ ਵਲੋਂ ਪ੍ਰਦੱਤ ਅਧਿਕਾਰਾਂ ਨੂੰ ਵੀ ਪ੍ਰਭਾਵਿਤ ਕਰਦੇ ਸਨ।
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਰੱਦ ਕੀਤੇ ਜਾਣ ਦੇ ਭਰੋਸੇ ਉਪਰੰਤ ਵਕੀਲਾਂ ਦੀ ਹੜਤਾਲ ਖੁੱਲ੍ਹੀ ਅਗਲੀ ਖ਼ਬਰ ਪੰਜਾਬ ਮੋਦੀ ਦੀ ਅਗਵਾਈ, ਸ਼ਾਹ ਵਰਗੇ ਪ੍ਰਸ਼ਾਸਕ ਅਤੇ ਯੋਗੀ ਵਰਗੇ ਮੁੱਖ ਮੰਤਰੀ ਦੀ ਮੰਗ ਕਰਦਾ ਹੈ-ਮਲਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।