04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੈਂ ਐੱਸ.ਐੱਚ.ਓ. ਸਿਵਲ ਲਾਈਨ ਬੋਲਦਾਂ, ਮੇਰੇ ਬੰਦੇ ਨੂੰ ਇਕ ‘ਪਿਸਤੌਲ’ ਦੇ ਦਿਓ ਪੁਲਿਸ ਵਰਦੀ ’ਚ ਆਇਆ ਨੌਸਰਬਾਜ਼ ਗੰਨ ਹਾਊਸ ਤੋਂ ਪਿਸਤੌਲ ਲੈ ਕੇ ਹੋਇਆ ਫਰਾਰ

ਅੰਮ੍ਰਿਤਸਰ, 3 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ‘ਚ ਇਕ ਗੰਨ ਹਾਊਸ ਤੋਂ ਐੱਸ. ਐੱਚ.

ਅਜੀਤ ਡੈਸਕ 04-08-2026
ਅੰਮ੍ਰਿਤਸਰ, 3 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ‘ਚ ਇਕ ਗੰਨ ਹਾਊਸ ਤੋਂ ਐੱਸ.ਐੱਚ.ਓ. ਸਿਵਲ ਲਾਈਨ ਦੇ ਨਾਮ ‘ਤੇ ਪਿਸਤੌਲ ਲੈ ਕੇ ਨੌਸਰਬਾਜ਼ ਦੇ ਫਰਾਰ ਹੋਣ ਦੀ ਖ਼ਬਰ ਮਿਲੀ ਹੈ ਇਸ ਤਰ੍ਹਾਂ ਧੋਖੇ ਨਾਲ ਗੰਨ ਹਾਊਸ ‘ਤੋ ਪੁਲਿਸ ਵਰਦੀ ਪਹਿਨ ਕੇ ਪਿਸਤੌਲ ਕੇ ਫਰਾਰ ਹੋਏ ਮੁਲਜ਼ਮ ਖਿਲਾਫ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਗਿਆ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ । ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਇੱਥੇ ਕਚਿਹਰੀ ਰੋਡ ‘ਤੇ ਸਥਿਤ ਇਕ ਗੰਨ ਹਾਊਸ ਦੇ ਮਾਲਕ ਕਰਨ ਭਾਟੀਆ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਵੇਲੇ ਉਸਦੇ ਮੋਬਾਈਲ ‘ਤੇ ਇਕ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਖੁਦ ਨੂੰ ਐੱਸ.ਐੱਚ.ਓ. ਸਿਵਲ ਲਾਈਨ ਦੱਸਿਆ ਤੇ ਕਿਹਾ ਕਿ ਉਸ ਨੇ ਇਕ ਪਿਸਤੌਲ ਖਰੀਦਣਾ ਹੈ ਅਤੇ ਉਹ ਆਪਣਾ ਮੁਲਾਜ਼ਮ ਭੇਜ ਰਿਹਾ ਹੈ। ਇਸ ਨੂੰ ਇਕ ਪਿਸਤੌਲ ਦੇ ਦਿਓ। ਇਸ ਤੋਂ ਬਾਅਦ ਇਹ ਨੌਸਰਬਾਜ ਪੁਲਿਸ ਦੀ ਫਰਜ਼ੀ ਵਰਦੀ ਪਹਿਨ ਕੇ ਦੁਕਾਨ ‘ਤੇ ਆਇਆ ਤੇ ਕਿਹਾ ਉਸਨੂੰ ਐੱਸ.ਐੱਚ.ਓ. ਨੇ ਪਿਸਤੌਲ ਲੈਣ ਲਈ ਭੇਜਿਆ ਹੈ। ਇਸ ਤਰ੍ਹਾਂ ਉਹ ਪਿਸਤੌਲ ਲੈ ਗਿਆ। ਜਦੋਂ ਕਿ ਗੰਨ ਹਾਊਸ ਦੇ ਮਾਲਕ ਨੇ ਇਸ ਸਬੰਧੀ ਇੰਸ. ਗੁਰਪ੍ਰੀਤ ਸਿੰਘ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਹਾਡਾ ਇਕ ਮੁਲਾਜ਼ਮ ਪਿਸਤੌਲ ਲੈ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਉਸਨੇ ਤਾਂ ਅਜਿਹਾ ਕੋਈ ਫੋਨ ਨਹੀਂ ਕੀਤਾ ਤੇ ਨਾ ਹੀ ਕੋਈ ਮੁਲਾਜ਼ਮ ਭੇਜਿਆ ਹੈ। ਇਸ ਉਪਰੰਤ ਪੁਲਿਸ ਵਲੋਂ ਧੋਖੇ ਨਾਲ ਪਿਸਤੌਲ ਲੈਣ ਵਾਲੇ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਕ ਨੌਜਵਾਨ ਸੁੱਖਾ ਸਿੰਘ ਉਰਫ ਹੈਰੀ (29) ਵਾਸੀ ਮੈਨੇਜਰ ਵਾਲੀ ਗਲੀ ਜਾਗੋਆਣਾ ਕਾਲੋਨੀ ਮਾਹਲ ਨੂੰ ਨਾਮਜਦ ਕਰ ਲਿਆ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਜਸਕਰਨ ਸਿੰਘ ਨੇ ਦਸਿਆ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਉਸ ਪਾਸੋਂ ਪਿਸਤੌਲ ਬਰਾਮਦ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਮਜੀਠਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਅਦਾਲਤ ਦਾ ਭਗੌੜਾ ਕੀਤਾ ਕਾਬੂ ਅਗਲੀ ਖ਼ਬਰ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ, ਸ਼ਹਿਰ ਦੇ ਚਾਰ ਚੁਫੇਰੇ ਰਹੀ ਜਾਮ ਵਰਗੀ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।