10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪੰਜਾਬ ’ਚ ਹੁਣ ਰੇਹੜੀ-ਫੜ੍ਹੀ ਵਾਲੇ ਵੀ ਸੁਰੱਖਿਅਤ ਨਹੀਂ-ਸਲਿਲ ਕਪੂਰ

ਅਜੀਤ ਡੈਸਕ 24-07-2026

ਅੰਮ੍ਰਿਤਸਰ, 23 ਜੁਲਾਈ (ਹਰਮਿੰਦਰ ਸਿੰਘ)-ਭਾਜਪਾ ਅੰਮ੍ਰਿਤਸਰ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਇੰਨੇ ਹੌਸਲੇ ਬੁਲੰਦ ਹੋ ਗਏ ਹਨ ਕਿ ਸੜਕਾਂ ‘ਤੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਛੋਟੇ ਰੇਹੜੀਆਂ-ਫੜ੍ਹੀ ਵਾਲੇ ਵੀ ਹੁਣ ਸੁਰੱਖਿਅਤ ਨਹੀਂ ਹਨ। ਜ਼ਿਲ੍ਹਾ ਟੀਮ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਪਰਾਧੀਆਂ ਵਲੋਂ ਰੇਹੜੀਆਂ ਵਾਲਿਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਰੱਬ ਆਸਰੇ ਹਨ। ਅੰਮ੍ਰਿਤਸਰ ਦੇ ਘਰਿੰਡਾ ਵਿਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ, ਉਨ੍ਹਾਂ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ । ਸਲਿਲ ਕਪੂਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਪੰਜਾਬ ਦਾ ਗ੍ਰਹਿ ਵਿਭਾਗ ਵੀ ਹੈ, ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਇਸ ਮੌਕੇ ਮਨੀਸ਼ ਸ਼ਰਮਾ, ਸੰਜੀਵ ਕੁਮਾਰ, ਬਲਦੇਵ ਰਾਜ ਬੱਗਾ, ਸਰਬਜੀਤ ਸਿੰਘ ਸ਼ੰਟੀ, ਗੁਰਪ੍ਰਤਾਪ ਸਿੰਘ ਟਿੱਕਾ, ਕੌਂਸਲਰ ਕ੍ਰਿਤੀ ਅਰੋੜਾ, ਕੌਂਸਲਰ ਅਮਨ ਐਰੀ, ਜਸਪਾਲ ਸਿੰਘ ਸ਼ੰਟੂ, ਇੰਦਰਜੀਤ ਸਿੰਘ ਬਾਸਰਕੇ, ਰਣਬੀਰ ਸਿੰਘ ਮੂਧਲ, ਅਜੈ ਅਰੋੜਾ, ਪ੍ਰਤੀਕ ਕਪੂਰ, ਓਮ ਪ੍ਰਕਾਸ਼ ਅਨਾਰੀਆ, ਪਵਨ ਕੁਮਾਰ ਸ਼ਰਮਾ, ਮਨਜੀਤ ਕੌਰ, ਗੋਲਡਨ ਸ਼ਰਮਾ, ਸਤਿੰਦਰ ਸਿੰਘ, ਰਾਘਵ ਖੰਨਾ, ਕਵਲਜੀਤ ਸਿੰਘ ਸੰਨੀ, ਸੰਨੀ ਰਾਜਪੂਤ, ਵਿੱਕੀ ਕਪੂਰ, ਅਮਿਤ ਮਹਾਜਨ, ਰਾਜੀਵ ਅਰੋੜਾ, ਕੁਸ਼ ਲੂਥਰਾ, ਸੁਮਿਤ ਰੰਧਾਵਾ, ਅੰਕੁਸ਼ ਭਗਤ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਇਸਾਈ ਭਾਈਚਾਰੇ ਵਲੋਂ ਕਾਈਨੌਰ ਚੌਕ ਮੋਰਿੰਡਾ ’ਚ ਕੀਤਾ ਚੱਕਾ ਜਾਮ ਅਗਲੀ ਖ਼ਬਰ ਵਿਧਾਇਕ ਡਾ. ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੇ ਮੁਫ਼ਤ ਸਕੂਲੀ ਬੈਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।