13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਿੱਖਿਆ ਵਿਭਾਗ ਅੰਮ੍ਰਿਤਸਰ ’ਚ ਹੋਈ ਕਰੋੜਾਂ ਰੁਪਏ ਦੀ ਘਪਲੇਬਾਜ਼ੀ

ਅਜੀਤ ਡੈਸਕ 24-07-2026

ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ)-ਸਿੱਖਿਆ ਵਿਭਾਗ ਅੰਮ੍ਰਿਤਸਰ ਦੇ ਦਫਤਰ ‘ਚ ਕਰੋੜਾਂ ਰੁਪਏ ਦੇ ਮੁਲ ਦੀਆਂ ਵਿੱਤੀ ਬੇਨਿਯਮੀਆਂ ਪਾਏ ਜਾਣ ਦੀ ਕਨਸੋਅ ਮਿਲੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵਲੋਂ ਇਸ ਸੰਬੰਧੀ ਪੁਲਿਸ ਨੂੰ ਕੀਤੀ ਸ਼ਿਕਾਇਤ ‘ਤੇ ਪੁਲਿਸ ਵਲੋਂ ਬਲਾਕ ਸਿੱਖਿਆ ਪ੍ਰਾਈਮਰੀ ਅਧਿਕਾਰੀ ਤੇ ਤਿੰਨ ਕਲਰਕਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ । ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ‘ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਦੇ ਜੀ.ਪੀ. ਫੰਡ ਤੇ ਲੀਵ ਇਨ ਕੈਸ਼ਮੈਂਟ ਬਿੱਲਾਂ ‘ਚ ਵਿੱਤੀ ਅਨਿਯਮਮਿਤੀਆਂ, ਸਰਕਾਰੀ ਰਿਕਾਰਡ ‘ਚ ਸੰਭਾਵਿਤ ਛੇੜਛਾੜ, ਸਰਕਾਰੀ ਧਨ ਦੀ ਦੁਰਵਰਤੋਂ ਕਰਨ ਸੰਬੰਧੀ ਮੁੱਢਲੀ ਪੜਤਾਲ ਦੇ ਆਧਾਰ ‘ਤੇ ਸ਼ਿਕਾਇਤ ਕੀਤੀ ਗਈ ਸੀ। ਪੁਲਿਸ ਵਲੋਂ ਕਾਰਵਾਈ ਕਰਦਿਆਂ ਯਸ਼ਪਾਲ ਬਲਾਕ ਸਿੱਖਿਆ ਅਧਿਕਾਰੀ ਅੰਮ੍ਰਿਤਸਰ-3, ਕਲਰਕ ਸੁਖਦੇਵ ਸਿੰਘ ਬਲਾਕ ਸਿੱਖਿਆ ਦਫਤਰ-1, ਗੁਰਵਿੰਦਰ ਸਿੰਘ ਕਲਰਕ ਬਲਾਕ ਸਿੱਖਿਆ ਦਫਤਰ -2 ਤੇ ਗੁਰਸੇਵਕ ਸਿੰਘ ਕਲਰਕ ਸਿੱਖਿਆ ਅਧਿਕਾਰੀ ਬਲਾਕ ਅੰਮ੍ਰਿਤਸਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਵਪਾਰੀਆਂ ਤੇ ਇਲਾਕਾ ਨਿਵਾਸੀਆਂ ਨੇ ਐਲਬਰਟ ਰੋਡ ਸਥਿਤ ਪ੍ਰੀਖਿਆ ਕੇਂਦਰ ਨੂੰ ਦੂਜੀ ਥਾਂ ’ਤੇ ਤਬਦੀਲ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਸਾਬਕਾ ਵਿਧਾਇਕ ਹਰਪ੍ਰਤਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।