09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅੰਮ੍ਰਿਤਸਰ ’ਚ ਭਾਰੀ ਬਾਰਿਸ਼ ਕਾਰਨ ਹੋਈ ਜਲਥਲ, ਇਕ ਘੰਟਾ ਪਏ ਮੀਂਹ ਨੇ ਖੋਲ੍ਹੀ ਨਿਗਮ ਦੇ ਸੀਵਰੇਜ ਦੀ ਪੋਲ

ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਹਰਮਿੰਦਰ ਸਿੰਘ)-ਅੰਮ੍ਰਿਤਸਰ ‘ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ‘ਚ ਸ਼ਾਮ ਦੇ ਸਮੇਂ ਪਏ ਮੀਂਹ ਨੇ ਜਲਥਲ ਕਰ ਦਿੱਤੀ। ਕਰੀਬ ਇਕ ਘੰਟਾ ਪਏ ਨੇ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਐਤਵਾਰ ਨੂੰ ਪੂਰਾ ਦਿਨ ਹੁੰਮਸ ਭਰੀ ਗਰਮੀ ਰਹੀ ਅਤੇ ਸ਼ਾਮ ਨੂੰ ਅਸਮਾਨ ‘ਤੇ ਕਾਲੀਆਂ ਘਟਾਵਾਂ ਛਾ ਜਾਣ ਤੋਂ ਬਾਅਦ ਮੌਸਮ ਇਕਦਮ ਖੁਸ਼ਗੁਆਰ ਹੋ ਗਿਆ। ਤੇਜ ਹਵਾਵਾਂ ਚੱਲਣ ਤੋਂ ਬਾਅਦ ਭਾਰੀ ਮੀਂਹ ਪੈਣ ਪਿਆ। ਕਰੀਬ ਇਕ ਘੰਟੇ ਤੱਕ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੀਆਂ ਸੜਕਾਂ ਬਰਸਾਤੀ ਪਾਣੀ ਨਾਲ ਢੱਕੀਆਂ ਗਈਆਂ । ਜਿਸ ਦੇ ਆਵਾਜਾਈ ਪ੍ਰਭਾਵਿਤ ਹੋਈ । ਸਥਾਨਕ ਟੇਲਰ ਰੋਡ, ਕਚਹਿਰੀ ਹੋਰ, ਰੇਲਵੇ ਸਟੇਸ਼ਨ, ਲਾਰੰਸ ਰੋਡ, ਮਾਲ ਰੋਡ, ਹਾਲ ਗੇਟ ਅਤੇ ਹੋਰ ਇਲਾਕਿਆਂ ‘ਚ ਮੀਂਹ ਦੇ ਕਾਰਨ ਜਲਥਲ ਹੋ ਗਈ। ਨਗਰ ਨਿਗਮ ਵਲੋਂ ਸੀਵਰੇਜ ਪ੍ਰਣਾਲੀ ’ਚ ਵੱਡੇ ਸੁਧਾਰ ਕਰਨ ਦੇ ਦਾਅਵੇ ਕੀਤੇ ਜਾ ਰਹੇ ਅਤੇ ਡੀਸਿਲਟਿੰਗ ਨਿੱਜੀ ਕੰਪਨੀਆਂ ਤੋਂ ਠੇਕੇ ‘ਤੇ ਕਾਰਵਾਏ ਜਾਣ ਸੰਬੰਧੀ ਵੱਡੀਆਂ ਵੱਡੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ ਪਰ ਜਿਸ ਤਰ੍ਹਾਂ ਇਕ ਘੰਟਾ ਪਈ ਬਰਸਾਤ ਦੇ ਨਾਲ ਸ਼ਹਿਰ ਦੀਆਂ ਸੜਕਾਂ ‘ਤੇ ਜਲਥਲ ਹੋ ਗਈ ਉਸ ਦੇ ਨਾਲ ਨਿਗਮ ਦੇ ਸਾਰੇ ਦਾਅਵਿਆਂ ਦੀ ਇਕ ਵਾਰ ਫਿਰ ਪੋਲ ਖੁੱਲ੍ਹ ਗਈ ਹੈ।

ਪਿਛਲੀ ਖ਼ਬਰ ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ ਨੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ ਅਗਲੀ ਖ਼ਬਰ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਅਸ਼ੀਰਵਾਦ ਯਾਤਰਾ ਪਿੰਡ ਚਾਹਲ ਪੁੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।