12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ੍ਰੀ ਦੁਰਗਿਆਣਾ ਕਮੇਟੀ ਨੇ ਵਿਜੇ ਖੰਨਾ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ

ਅਜੀਤ ਡੈਸਕ 14-07-2026
ਅੰਮ੍ਰਿਤਸਰ, 13 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਕਮੇਟੀ ਦੇ ਸਾਬਕਾ ਵਿੱਤ ਸਕੱਤਰ ਬਿਮਲ ਅਰੋੜਾ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੇ ਖਾਲੀ ਪਏ ਅਹੁਦੇ ‘ਤੇ ਕਮੇਟੀ ਦੀ ਕਾਰਜਕਾਰਨੀ ਵਲੋਂ ਸਰਬਸੰਮਤੀ ਨਾਲ ਵਿਜੇ ਖੰਨਾ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਅੱਜ ਵਿਜੇ ਖੰਨਾ ਵਲੋਂ ਕਮੇਟੀ ਦੇ ਵਿੱਤ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲਿਆ। ਉਨ੍ਹਾਂ ਕਿਹਾ ਕਿ ਕਮੇਟੀ ਨੇ ਜਿਸ ਭਰੋਸੇ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਗੇ। ਇਸ ਮੌਕੇ ਜਨਰਲ ਸਕੱਤਰ ਅਰੁਣ ਖੰਨਾ, ਸਕੱਤਰ ਧਰਮਪਾਲ, ਚੇਅਰਮੈਨ ਵਿਵੇਕ ਖੰਨਾ ਅਤੇ ਦਫਤਰੀ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਅਜੇ ਵੀ ਜਨਮ ਤੇ ਮੌਤ ਸਰਟੀਫਕੇਟਾਂ ਸੰਬੰਧੀ ਨਗਰ ਨਿਗਮ ’ਚ 20 ਹਜ਼ਾਰ ਦੇ ਕਰੀਬ ਅਰਜ਼ੀਆਂ ਲੰਬਿਤ ਕੰਮ ’ਚ ਤੇਜ਼ੀ ਲਿਆਉਣ ਲ... ਅਗਲੀ ਖ਼ਬਰ ਕੇਜਰੀਵਾਲ ਦੀ ਅਸਲੀਅਤ ਲੋਕ ਜਾਣ ਚੁੱਕੇ ਹਨ : ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।