12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਰਾਜਾ ਲਦੇਹ ਨੂੰ ਜ਼ਮਾਨਤ ਮਿਲਣ ’ਤੇ ਹਲਕਾ ਰਾਜਾਸਾਂਸੀ ਦੇ ਅਕਾਲੀਆਂ ਵਿਚ ਖੁਸ਼ੀ ਦੀ ਲਹਿਰ

ਅਜੀਤ ਡੈਸਕ 14-07-2026
ਅਜਨਾਲਾ, ਰਾਜਾਸਾਂਸੀ 13 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੂੰ ਅੱਜ ਅਦਾਲਤ ਅੰਮ੍ਰਿਤਸਰ ਵਲੋਂ ਥਾਣਾ ਮਜੀਠਾ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਗਈ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਥਾਣਾ ਮਜੀਠਾ ਵਿਖੇ ਦਰਜ ਐੱਫ.ਆਈ.ਆਰ ਨੰਬਰ 91 ਸਬੰਧੀ ਦਰਜ ਕੇਸ ਵਿਚ ਰਾਜਵਿੰਦਰ ਸਿੰਘ ਰਾਜਾ ਲਦੇਹ ਇਕ ਹਫ਼ਤੇ ਦੇ ਅੰਦਰ ਥਾਣਾ ਮਜੀਠਾ ਵਿਖੇ ਜਾਂਚ ਵਿਚ ਸ਼ਾਮਿਲ ਹੋਣਗੇ ਅਤੇ ਅਦਾਲਤ ਵਲੋਂ ਜਾਰੀ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨਗੇ । ਦੂਜੇ ਪਾਸੇ ਪ੍ਰਧਾਨ ਰਾਜਾ ਲਦੇਹ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਮਿਲਦੇ ਹੀ ਹਲਕਾ ਰਾਜਾਸਾਂਸੀ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ, ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਐਮ.ਏ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਕਾਲਾ ਸਰਪੰਚ ਚੁਗਾਵਾਂ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੱਪਾ ਭਿੰਡੀ ਔਲਖ, ਯੂਥ ਆਗੂ ਹਰਮਨ ਸਿੰਘ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੁਹਾਲਾ, ਜਨਰਲ ਕੌਂਸਲ ਮੈਂਬਰ ਤੇਜਇਕਬਾਲ ਸਿੰਘ ਮੁਹਾਰ, ਅਜੀਤ ਸਿੰਘ ਮੁਹਾਰ, ਸਰਕਲ ਪ੍ਰਧਾਨ ਜਗਬੀਰ ਸਿੰਘ ਕੋਟਲੀ, ਸਰਕਲ ਪ੍ਰਧਾਨ ਰੇਸ਼ਮ ਸਿੰਘ ਕੋਟਲੀ, ਸਰਕਲ ਪ੍ਰਧਾਨ ਡਾ. ਸ਼ਰਨਜੀਤ ਸਿੰਘ ਲੋਪੋਕੇ, ਪੀ.ਏ. ਬਲਕਰਨ ਸਿੰਘ, ਸਾਬਕਾ ਸਰਪੰਚ ਮਿਲਖਾ ਸਿੰਘ ਕੁਹਾਲੀ, ਨੰਬਰਦਾਰ ਰੇਸ਼ਮ ਸਿੰਘ ਕੁਹਾਲੀ, ਨੰਬਰਦਾਰ ਗੁਰਚਰਨ ਸਿੰਘ ਮਿਆਦੀਆਂ, ਸਾਬਕਾ ਸਰਪੰਚ ਸਵਿੰਦਰ ਸਿੰਘ ਭੀਲੋਵਾਲ, ਨੰਬਰਦਾਰ ਸਮਸ਼ੇਰ ਸਿੰਘ ਚੁਗਾਵਾਂ ਸਮੇਤ ਵੱਡੀ ਗਿਣਤੀ ’ਚ ਅਕਾਲੀ ਆਗੂ ਅਤੇ ਵਰਕਰ ਸ਼ਾਮਿਲ ਹਨ । ਇਸ ਮੌਕੇ ਆਗੂਆਂ ਨੇ ਕਿਹਾ ਕਿ ਲੋਕ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ।
ਪਿਛਲੀ ਖ਼ਬਰ ਭਵਨਜ਼ ਹੈਲਥ ਕੇਅਰ ਔਨ ਵਹੀਲਜ਼ (ਮੋਬਾਈਲ ਹਸਪਤਾਲ) ਦੀ ਸੇਵਾ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਰੇਲ ਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।