12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

22 ਨੂੰ ਅੰਮ੍ਰਿਤਸਰ ਦੇ ਤਿੰਨੋਂ ਟੋਲ ਪਲਾਜ਼ਾ ਮੁਫ਼ਤ ਕੀਤੇ ਜਾਣਗੇ-ਡਾ. ਅਜਨਾਲਾ

ਅਜੀਤ ਡੈਸਕ 12-07-2026

ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ )-ਸੰਯੁਕਤ ਕਿਸਾਨ ਮੋਰਚਾ ਅੰਮ੍ਰਿਤਸਰ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ ਜਮਹੂਰੀ ਕਿਸਾਨ ਸਭਾ ਦੇ ਦਫਤਰ ਦੇਸ਼ ਭਗਤ ਕਾਮਰੇਡ ਫੌਜਾ ਸਿੰਘ ਭੁੱਲਰ ਟਰੱਸਟ ਵਿਖੇ ਗੁਰਦੇਵ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਅਨੁਸਾਰ ਭਾਰਤ ਅਮਰੀਕਾ ਵਪਾਰ ਸਮਝੌਤੇ ਅਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ 22 ਜੁਲਾਈ ਨੂੰ ਪੰਜਾਬ ਅੰਦਰ ਟੋਲ ਪਲਾਜ਼ਾ ਫਰੀ ਕਰਨ ਦੇ ਫੈਸਲੇ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਅੰਦਰ 12 ਤੋਂ 3 ਵਜੇ ਤੱਕ ਨਿੱਜਰ, ਕੱਥੂਨੰਗਲ ਅਤੇ ਛਿੱਡਣ (ਅਟਾਰੀ) ਪਰਚੀ ਮੁਕਤ ਕੀਤੇ ਜਾਣਗੇ। ਇਸ ਮੌਕੇ ਕਿਸਾਨ ਆਗੂ ਲੱਖਬੀਰ ਸਿੰਘ ਨਿਜਾਮਪੁਰ ਅਤੇ ਜਤਿੰਦਰ ਸਿੰਘ ਛੀਨਾ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਐੱਮ. ਐੱਸ.ਪੀ. ਖ਼ਰੀਦ ਗਰੰਟੀ ਕਨੂੰਨ ਬਣਾਉਣ, ਬਿਜਲੀ ਬਿੱਲ ਅਤੇ ਬੀਜ ਬਿੱਲ ਨੂੰ ਵਾਪਿਸ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ, ਚਾਰ ਲੇਬਰ ਕੋਡ ਰੱਦ ਕਰਨ ਅਤੇ ਮਨਰੇਗਾ ਕਨੂੰਨ ਬਹਾਲ ਕਰਨ ਲਈ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਸੰਘਰਸ਼ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਕੰਵਲਜੀਤ ਕੌਰ, ਰਤਨ ਸਿੰਘ ਰੰਧਾਵਾ, ਮਾਸਟਰ ਅਮਰੀਕ ਸਿੰਘ, ਹਰਜੀਤ ਸਿੰਘ ਝੀਤਾ, ਬਲਬੀਰ ਸਿੰਘ ਮੂਧਲ, ਗੁਰਮੇਜ ਸਿੰਘ ਤਿੰਮੋਵਾਲ, ਸ਼ਮਸੇਰ ਸਿੰਘ, ਮੁਖਤਿਆਰ ਸਿੰਘ ਮੁਹਾਵਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕੂੜੇ ਦਾ ਡੰਪ ਬਣਾਏ ਜਾਣ ਦਾ ਮਾਮਲਾ ਜਨਤਕ ਹੋਣ ’ਤੇ ਹਟਾਏ ਗੰਦਗੀ ਦੇ ਢੇਰ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਅਮਰੀਕਾ ਦੇ ਪ੍ਰਸਿੱਧ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।