12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਚੋਗਾਵਾਂ ’ਚ ਮੋਟਰ ਗੈਰਜ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਅਜੀਤ ਡੈਸਕ 12-07-2026

ਚੋਗਾਵਾਂ, 11 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਵਿਖੇ ਬਾਬਾ ਦੀਪ ਸਿੰਘ ਮੋਟਰ ਗੈਰੇਜ਼ ਨੂੰ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਭੰਗਵਾਂ ਦੇ ਸਰਪੰਚ ਮੁਖਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ਵਿਚ ਬਿਜਲੀ ਤਾਰਾਂ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਵਰਕਸ਼ਾਪ ਦਾ ਮਾਲਕ ਪ੍ਰਗਟ ਸਿੰਘ ਨੂੰ ਦੁਕਾਨ ਦੇ ਉੱਪਰ ਕਮਰਿਆਂ ਵਿਚ ਸੁੱਤਾ ਹੋਇਆ ਸੀ। ਜਦੋਂ ਉਸ ਨੇ ਥੱਲੇ ਆ ਕੇ ਵੇਖਿਆ ਤਾਂ ਅੱਗ ਦੀਆਂ ਲਪਟਾਂ ਹੀ ਲਪਟਾਂ ਸਨ । ਵੇਖਦਿਆਂ ਹੀ ਵੇਖਦਿਆਂ ਦੁਕਾਨ ਅੰਦਰ ਪਿਆ ਲੱਖਾਂ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ । ਦੁਕਾਨਦਾਰ ਦਾ ਕਰੀਬ 20 ਲੱਖ ਦੇ ਕਰੀਬ ਨੁਕਸਾਨ ਹੋਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦੁਕਾਨਦਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ । ਇਸ ਸਬੰਧੀ ਡੀ.ਐਸ.ਪੀ.ਕਪਿਲ ਕੌਸ਼ਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸੂਚਨਾ ਮਿਲਣ ਤੇ ਮੌਕਾ ਵੇਖਿਆ ਗਿਆ। ਪਰਿਵਾਰ ਨੂੰ ਜਿਸ ’ਤੇ ਵੀ ਸ਼ੱਕ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਖੰਡਰ ਬਣ ਚੁੱਕੇ ਸ਼ੇਰ-ਏ-ਪੰਜਾਬ ਦੇ ਪਿਤਾ ਦੇ ਕਿਲ੍ਹੇ ਦਾ ਅਤੀਤ ਬਣਿਆ ਬੁਝਾਰਤ ਅਗਲੀ ਖ਼ਬਰ ਹੈਰੋਇਨ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਅਦਾਲਤ ਵਲੋਂ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।