15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਟਿਕਟ ਦੇ ਪੈਸੇ ਗੂਗਲ-ਪੇ ਕਰਨ ਤੋਂ ਪੈਦਾ ਹੋਏ ਝਗੜੇ ’ਚ ਨੌਜਵਾਨਾਂ ਨੇ ਬੱਸ ਡਰਾਈਵਰ ਨੂੰ ਕਥਿਤ ਤੌਰ ’ਤੇ ਦਾਤਰ ਮਾਰ ਕੇ ਕੀਤਾ ਜ਼ਖਮੀ

ਅਜੀਤ ਡੈਸਕ 11-07-2026
ਬਾਬਾ ਬਕਾਲਾ ਸਾਹਿਬ, 10 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਰਾਤ 8.30 ਵਜੇ ਦੇ ਕਰੀਬ ਕੁਝ ਨੌਜਵਾਨਾਂ ਵਲੋਂ ਬੱਸ ਵਿਚ ਸਫਰ ਕਰਦਿਆਂ ਟਿਕਟ ਦੇ ਪੈਸੇ ਨਗਦ ਨਾ ਦੇਣ ਅਤੇ ਗੂਗਲ ਪੇ ਰਾਹੀਂ ਕਰਨ ਤੋਂ ਪੈਦਾ ਹੋਏ ਝਗੜੇ ਵਿਚ ਕੁਝ ਨੌਜਵਾਨਾਂ ਵੱਲ ਬੱਸ ਡਰਾਈਵਰ ਅਤੇ ਕੰਡਕਟਰ ਦੀ ਕਥਿਤ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਡਰਾਈਵਰ ਨੂੰ ਜ਼ਖਮੀਂ ਹਾਲਤ ਵਿਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਸਿਵਲ ਹਸਪਤਾਲ ਵਿਖੇ ਪੰਜਾਬ ਰੋਡਵੇਜ ਪਨਬਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਨੰਗਲ 25 /11 ਦੇ ਆਗੂ ਪ੍ਰਧਾਨ ਬਲਜੀਤ ਸਿੰਘ, ਸੈਕਟਰੀ ਦਿਆਲ ਸਿੰਘ ਨੇ ਦੱਸਿਆ ਕਿ ਨੰਗਲ ਡੀਪੂ ਦੀ ਬੱਸ ਨੰਬਰ ਪੀ.ਬੀ. 12 ਵਾਈ-0980 ਜੋ ਕਿ ਨੰਗਲ ਤੋਂ ਅੰਮ੍ਰਿਤਸਰ ਜਾ ਰਹੀ ਸੀ, ਇਸੇ ਦੌਰਾਨ ਜਲੰਧਰ ਤੋਂ ਕੁਝ ਸਵਾਰੀਆਂ ਰਈਆ ਲਈ ਬੈਠੀਆਂ ਸਨ । ਕੰਡਕਟਰ ਦੇ ਪੁੱਛਣ ‘ਤੇ ਉਨ੍ਹਾਂ ਵਲੋਂ ਪੈਸੇ ਨਾ ਹੋਣ ਦੀ ਗੱਲ ਕਹੀ ਅਤੇ ਗੂਗਲ-ਪੇ ਕਰਨ ਸੰਬੰਧੀ ਕਿਹਾ ਗਿਆ । ਕੰਡਕਟਰ ਵਲੋਂ ਕਿਹਾ ਗਿਆ ਕਿ ਮੇਰੇ ਕੋਲ ਗੂਗਲ-ਪੇ ਨਹੀਂ ਹੈ ਪਰ ਫਿਰ ਵੀ ਕੰਡਕਟਰ ਨੇ ਇਨਸਾਨੀਅਤ ਨਾਤੇ ਉਨ੍ਹਾਂ ਨੂੰ ਕਿਸੇ ਹੋਰ ਸਵਾਰੀ ਤੋਂ ਗੂਗਲ ਪੇ ਕਰਵਾ ਕੇ ਪੈਸੇ ਦਵਾ ਦਿੱਤੇ। ਇੰਨੀ ਗੱਲ ਤੋਂ ਗੁੱਸਾ ਕਰਕੇ ਉਕਤ ਨੌਜਵਾਨਾਂ ਨੇ ਬਾਬਾ ਬਕਾਲਾ ਸਾਹਿਬ ਮੋੜ-ਰਈਆ ਵਿਖੇ ਆਪਣੇ ਹੋਰ 5-6 ਸਾਥੀਆਂ ਨੂੰ ਬੁਲਾ ਕੇ ਡਰਾਈਵਰ ਅਤੇ ਕੰਡਕਟਰ ਨਾਲ ਕਥਿਤ ਕੁੱਟਮਾਰ ਕੀਤੀ ਅਤੇ ਇਕ ਨੇ ਦਾਤਰ ਨਾਲ ਡਰਾਈਵਰ ਸਤਨਾਮ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਡੇਹਰੀਕੇ (ਅੰਮ੍ਰਿਤਸਰ) ਦੇ ਸਿਰ ਤੇ ਵਾਰ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਸ ਸੰਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪਰ ਅਜੇ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਵਰਕਰਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਗੂਗਲ-ਪੇ ਆਈ ਡੀ. ਤੋਂ ਇਕ ਦੋਸ਼ੀ ਦੀ ਪਛਾਣ ਵੀ ਹੋ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਪਰਚਾ ਦਰਜ ਕਰਕੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਰਈਆ-ਜਲੰਧਰ-ਅੰਮ੍ਰਿਤਸਰ ਹਾਈਵੇ ਨੂੰ ਜਥੇਬੰਦੀ ਵਲੋਂ ਮਜਬੂਰ ਹੋ ਕੇ ਜਾਮ ਕਰਨਾ ਪਵੇਗਾ, ਇਸ ਦੌਰਾਨ ਹੋਏ ਨੁਕਸਾਨ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਬਾਬਾ ਬਕਾਲਾ ਸਾਹਿਬ ਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਆਗੂ ਅਰਮਾਨਦੀਪ ਸਿੰਘ, ਇੰਸਪੈਕਟਰ ਰਾਜੀਵ ਕੁਮਾਰ, ਇੰਸਪੈਕਟਰ ਸਤਨਾਮ ਸਿੰਘ, ਹੀਰਾ ਸਿੰਘ ਜਸਪਾਲ ਅਤੇ ਹੋਰ ਹਾਜ਼ਰ ਸਨ ।
ਬਾਲ ਵਿਆਹ ਕਰਵਾਉਣ ਵਾਲੇ ਪੰਡਿਤ ਤੇ ਪੁਜਾਰੀ ਪੁਲਿਸ ਨੇ ਕੀਤੇ ਨਾਮਜ਼ਦ
ਅੰਮ੍ਰਿਤਸਰ, 10 ਜੁਲਾਈ (ਰੇਸ਼ਮ ਸਿੰਘ)-ਵਿਆਹ ਲਈ ਲੋੜੀਂਦੀ ਯੋਗ ਉਮਰ 21 ਸਾਲ ਤੋਂ ਘੱਟ ਦੇ ਵਿਆਹ ਦੀਆਂ ਲਾਵਾਂ ਪੜ੍ਹਨ ਵਾਲੇ ਇਕ ਮੰਦਰ ਦੇ ਪੁਜ਼ਾਰੀ ਤੇ ਪੰਡਿਤ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਅਦਾਲਤ ਦੇ ਨਿਰਦੇਸ਼ਾਂ ਉਪਰੰਤ ਥਾਣਾ ਸਦਰ ਦੀ ਪੁਲਿਸ ਵਲੋਂ ਦਰਜ ਕੀਤਾ ਗਿਆ ਹੈ, ਜਿਸ ਵਲੋਂ ਨਰੇਸ਼ ਕਾਲੀਆ ਤੇ ਰਾਮ ਦਾਸ ਕਾਲੀਆ ਜੋ ਮਜੀਠਾ ਰੋਡ ਸਥਿਤ ਮੰਦਰ ਦੇ ਪੰਡਿਤ ਹਨ, ਨੂੰ ਨਾਮਜਦ ਕੀਤਾ ਹੈ। ਇਹ ਮਾਮਲਾ ਅਦਾਲਤ ਵਲੋਂ ਵਿਆਹ ਵੇਲੇ ਲੜਕੇ ਦੀ ਉਮਰ 21 ਸਾਲ ਤੋਂ ਘਟ ਹੋਣ ਦੀ ਸ਼ਿਕਾਇਤ ‘ਤੇ ਪੁਲਿਸ ਕੋਲ ਭੇਜਿਆ ਗਿਆ ਹੈ।
ਪਿਛਲੀ ਖ਼ਬਰ ਗੋਲਡਨ ਐਵੇਨਿਊ ਵਿਖੇ ਹੋਟਲਾਂ ਦੇ ਅੰਨ੍ਹੇਵਾਹ ਖੁੱਲ੍ਹਣ ਨਾਲ ਪਾਰਕਿੰਗ ਸੰਕਟ ਹੋਇਆ ਹੋਰ ਡੂੰਘਾ ਅਗਲੀ ਖ਼ਬਰ ਆਈ. ਆਈ. ਐਮ. ਦੇ ਸੁਰੱਖਿਆ ਕਰਮੀਆਂ ਵਲੋਂ ਟੈਕਸੀ ਡਰਾਈਵਰ ਦੀ ਕੁੱਟਮਾਰ ਤੇ ਦਸਤਾਰ ਦੀ ਕੀਤੀ ਬੇਅਦਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।