15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਭਕਨਾ ਦਾਣਾ ਮੰਡੀ ਵਿਖੇ ਸਰਪੰਚੀ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਵਿਚ ਜ਼ੇਰੇ ਇਲਾਜ ਇਕ ਦੀ ਮੌਤ, 9 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀ

ਅਜੀਤ ਡੈਸਕ 11-07-2026
ਅਟਾਰੀ ਸਰਹੱਦ (ਅੰਮ੍ਰਿਤਸਰ), 10 ਜੁਲਾਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਕਸਬਾ ਬਾਬਾ ਸੋਹਨ ਸਿੰਘ ਭਕਨਾ ਦੀ ਦਾਣਾ ਮੰਡੀ ਵਿਖੇ ਬੀਤੀ ਦੇਰ ਰਾਤ ਦੋ ਧਿਰਾਂ ਦਰਮਿਆਨ ਪਿੰਡ ਦੀ ਸਰਪੰਚੀ ਨੂੰ ਲੈ ਕੇ ਆਹਮੋ-ਸਾਹਮਣੇ ਚੱਲੀਆਂ ਗੋਲੀਆਂ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ ਦੋਵੇਂ ਪਾਸਿਓਂ ਜ਼ਖਮੀ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਸਥਾਨਕ ਲੋਕਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਗੁਰਦੀਪ ਸਿੰਘ ਸਰਪੰਚ ਭਕਨਾ ਅਤੇ ਪ੍ਰਗਟ ਸਿੰਘ ਮੈਂਬਰ ਭਕਨਾ ਦਾ ਆਪਸ ਵਿਚ ਪਿੰਡ ਦੀ ਸਰਪੰਚੀ ਨੂੰ ਲੈ ਕੇ ਪਿਛਲੇ ਸਮੇਂ ਤੋਂ ਹੀ ਲੜਾਈ ਝਗੜਾ ਚਲਦਾ ਆ ਰਿਹਾ ਸੀ ਤੇ ਝਗੜਾ ਕਰਨ ਵਾਲੀਆਂ ਦੋਵੇਂ ਧਿਰਾਂ ਵਲੋਂ ਇਕ ਦੂਸਰੇ ਨਾਲ ਲੜਨ ਕਰਨ ਲਈ ਦਾਣਾ ਮੰਡੀ ਭਕਨਾ ਵਿਖੇ ਬੀਤੀ ਦੇਰ ਸ਼ਾਮ ਟਾਈਮ ਪਾਇਆ ਹੋਇਆ ਸੀ ਤੇ ਦੋਵੇਂ ਧਿਰਾਂ ਵਲੋਂ ਆਏ ਹਮਲਾਵਾਰਾਂ ਵਲੋਂ ਇਕ ਦੂਸਰੇ ‘ਤੇ ਬਾਹਰਲੇ ਪਿੰਡਾਂ ਤੋਂ ਮੰਗਵਾਏ ਗਏ ਲੋਕਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਨਤੀਜੇ ਵਜੋਂ ਗੁਰਚਨ ਸਿੰਘ ਉਰਫ ਚੀਨੀ ਉਮਰ 26 ਸਾਲ ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਚੀਨੀ ‘ਤੇ ਪਹਿਲਾਂ ਵੀ ਅਪਰਾਧਿਕ ਵੀ ਮਾਮਲੇ ਦਰਜ ਸਨ। ਪੁਲਿਸ ਥਾਣਾ ਘਰਿੰਡਾ ਵਲੋਂ 103, 125, 190, 191(3) ਬੀ. ਐੱਨ. ਐੱਸ. 25 ਤੇ ਅਸਲਾ ਐਕਟ ਅਨੁਸਾਰ ਪ੍ਰਗਟ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਭਕਨਾ ਕਲਾਂ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਝਗੜੇ ਤੋਂ ਬਾਅਦ 9 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਇਕ ਵਿਅਕਤੀ ਸੁਖਮਨ ਸਿੰਘ ਜੋ ਕਿ ਝਗੜੇ ਤੋਂ ਬਾਅਦ ਹਸਪਤਾਲ ਵਿਚ ਜੇਰੇ ਇਲਾਜ ਹੈ ਉਹ ਵੀ ਪੁਲਿਸ ਦੀ ਰਿਹਾਸਤ ਵਿਚ ਹੈ। ਇਸ ਸੰਬੰਧੀ ਪੁਲਿਸ ਕੋਲੋਂ ਪੱਖ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਐੱਸ. ਐੱਚ. ਓ. ਘਰਿੰਡਾ ਵਲੋਂ ਫੋਨ ਨਹੀਂ ਚੁੱਕਿਆ ਗਿਆ ਅਤੇ ਡੀ. ਐੱਸ. ਪੀ. ਅਟਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਕਿਹਾ ਕਿ ਉਹ ਚੰਡੀਗੜ੍ਹ ਤੋਂ ਵਾਪਸ ਆ ਰਹੇ ਹਨ। ਇਸ ਝਗੜੇ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਾ ਹੋਣ ਬਾਰੇ ਦੱਸ ਕੇ ਪੁਲਿਸ ਵਲੋਂ ਪੱਲਾ ਝਾੜਿਆ ਗਿਆ ਹੈ।
ਪਿਛਲੀ ਖ਼ਬਰ ਆਈ. ਆਈ. ਐਮ. ਦੇ ਸੁਰੱਖਿਆ ਕਰਮੀਆਂ ਵਲੋਂ ਟੈਕਸੀ ਡਰਾਈਵਰ ਦੀ ਕੁੱਟਮਾਰ ਤੇ ਦਸਤਾਰ ਦੀ ਕੀਤੀ ਬੇਅਦਬੀ ਅਗਲੀ ਖ਼ਬਰ ਜੰਡਿਆਲਾ ਗੁਰੂ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਸ਼ੂਟਰ ਫੱਟੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।