24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪ੍ਰਧਾਨ ਅਤੁਲ ਨੰਦਾ ਵਲੋਂ ਜੇ. ਜੇ. ਐੱਸ. ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਦਾ ਦੌਰਾ

ਅਜੀਤ ਡੈਸਕ 06-07-2026

ਅੰਮ੍ਰਿਤਸਰ, 5 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਨੰਦਾ ਨੇ ਜੇ. ਜੇ. ਐੱਸ. ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਦਾ ਦੌਰਾ ਕੀਤਾ । ਇਸ ਮੌਕੇ ਅਕੈਡਮੀ ਦੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ’ਚ ਸਫਲਤਾ ਪ੍ਰਾਪਤ ਕਰਨ ਲਈ ਸਮਰਪਣ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਇਕਸਾਰ ਅਭਿਆਸ ਬਹੁਤ ਜ਼ਰੂਰੀ ਹਨ । ਉਨ੍ਹਾਂ ਖਿਡਾਰੀਆਂ ਨੂੰ ਆਪਣੇ-ਆਪਣੇ ਵਿਸ਼ਿਆਂ ’ਚ ਉੱਤਮਤਾ ਲਈ ਯਤਨ ਕਰਨ ਲਈ ਉਤਸ਼ਾਹਿਤ ਕੀਤਾ । ਅਤੁਲ ਨੰਦਾ ਨੇ ਅਕੈਡਮੀ ਦੇ ਮੁੱਖ ਕੋਚ ਸਾਹਿਲ ਮਹਾਜਨ ਨਾਲ ਟੇਬਲ ਟੈਨਿਸ ਦੇ ਵਿਕਾਸ ਅਤੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਰੂਰਤਾਂ ਅਤੇ ਭਵਿੱਖ ਦੀਆਂ ਯੋਜਨਾਵਾਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ । ਉਨ੍ਹਾਂ ਖਿਡਾਰੀਆਂ ਦੇ ਮਾਪਿਆਂ ਨਾਲ ਵੀ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ, ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ’ਚ ਸ਼ਾਮਿਲ ਕਰਨਾ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹੈ । ਇਸ ਮੌਕੇ ਸ੍ਰੀਮਤੀ ਰਮੀਜ਼ਾ ਹਕੀਮ, ਪੰਕਜ ਸ਼ਰਮਾ, ਅੰਮ੍ਰਿਤਸਰ ਟੇਬਲ ਟੈਨਿਸ ਐਸੋਸੀਏਸ਼ਨ ਦੇ ਸਲਾਹਕਾਰ ਸੁਮਿਤ (ਖਜ਼ਾਨਚੀ), ਸਕੱਤਰ ਰੋਹਿਤ ਮਹਾਜਨ ਵੀ ਮੌਜੂਦ ਸਨ। ਸਮਾਗਮ ਦੇ ਅਖ਼ੀਰ ’ਚ ਜੇ. ਜੇ. ਐੱਸ. ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਵਲੋਂ ਮੁੱਖ ਕੋਚ ਸਾਹਿਲ ਮਹਾਜਨ, ਗਗਨ, ਪ੍ਰਿਆ ਅਤੇ ਮਾਲਵਿੰਦਰ ਕੌਰ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।

ਪਿਛਲੀ ਖ਼ਬਰ ਨਰੇਗਾ ਮੁਲਾਜ਼ਮ ਪੰਚਾਇਤ ਵਿਭਾਗ ਵਿਚ ਮਰਜ਼ ਕਰ ਕੇ ਸੇਵਾਵਾਂ ਪੱਕੀਆਂ ਕਰਨ ਲਈ ਅੜੇ ਵਿੱਤ ਮੰਤਰੀ ਅਤੇ ਪੰਚਾਇਤ ਮੰਤਰੀ ਵਲੋਂ... ਅਗਲੀ ਖ਼ਬਰ ਯੂ. ਕੇ. ਸਟੱਡੀ ਵੀਜ਼ੇ ਲਈ ਕੁਝ ਹੀ ਸੀਟਾਂ ਬਾਕੀ- ਮਨਪ੍ਰੀਤ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।