12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 29-06-2026

ਸੁਲਤਾਨਵਿੰਡ, 28 ਜੂਨ (ਗੁਰਨਾਮ ਸਿੰਘ ਬੁੱਟਰ)-ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ-ਏ-ਪੰਜਾਬ ਦੀ 187ਵੀਂ ਬਰਸੀ ਨੂੰ ਸਮਰਪਿਤ, ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਦੀ ਅਗਵਾਈ ‘ਚ ਸ੍ਰੀ ਅਕਾਲ ਜੀ ਸਹਾਇ ਸ਼ੇਰ ਏ ਪੰਜਾਬ ਸੇਵਾ ਕੇਂਦਰ ਵਲੋਂ ਸਿੱਖ ਸਦਭਾਵਨਾ ਦਲ ਅਤੇ ਸ਼ੇਰ ਏ ਪੰਜਾਬ ਦਲ ਦੇ ਸਹਿਯੋਗ ਨਾਲ ਪਿੰਡ ਸੁਲਤਾਨਵਿੰਡ ਪੱਤੀ ਬੈਹਣੀਵਾਲ ਵਿਖੇ ਇਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦੌਰਾਨ ਲੋੜਵੰਦ ਲੋਕਾਂ ਦੀ ਨਰੋਈ ਸਿਹਤ ਲਈ 36 ਪ੍ਰਕਾਰ ਦੇ ਟੈਸਟ ਫ੍ਰੀ ਕੀਤੇ ਗਏ। ਜਿਸ ਵਿਚ ਫਿਜੀਉਥੈਰੇਪੀ, ਈ.ਸੀ.ਜੀ. ਅਤੇ ਬਾਕੀ ਦੇ ਟੈਸਟ 90 ਫੀਸਦੀ ਛੋਟ ਤੇ ਕੀਤੇ ਗਏ। ਇਸ ਤੋਂ ਇਲਾਵਾ ਮੁੱਢਲੀ ਸਹਾਇਤਾ, ਦਵਾਈਆਂ ਅਤੇ ਵੱਖ-ਵੱਖ ਟੈਸਟ ਸ਼ਾਮਲ ਸਨ। ਫ੍ਰੀ ਮੈਡੀਕਲ ਕੈਂਪ ਵਿਚ 100 ਤੋਂ ਵੱਧ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ ਅਤੇ ਇਲਾਜ ਪ੍ਰਾਪਤ ਕੀਤਾ। ਸਿਹਤ ਵਿਭਾਗ ਦੇ ਮਾਹਰਾਂ ਨੇ ਦੱਸਿਆ ਕਿ ਮਰੀਜ਼ਾਂ ਵਿਚ ਸਰਵਾਈਕਲ, ਸਾਇਟੀਕਾ ਗੋਡਿਆਂ ਦੇ ਦਰਦ, ਜੋੜਾਂ ਦੇ ਦਰਦ ਅਤੇ ਹੋਰ ਸਰੀਰਕ ਸਮੱਸਿਆਵਾਂ ਵਾਲੇ ਮਰੀਜ਼ ਸ਼ਾਮਲ ਸਨ। ਡਾ.ਗੁਰਭੇਜ ਸਿੰਘ ਨੇ ਕਿਹਾ ਕਿ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਇਲਾਜ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਇਸ ਉਪਰਾਲੇ ਨੂੰ ਗਰੀਬ ਅਤੇ ਲੋੜਵੰਦ ਲੋਕਾਂ ਲਈ ਬਹੁਤ ਹੀ ਲਾਭਦਾਇਕ ਦੱਸਿਆ ਅਤੇ ਕਿਹਾ ਕਿ ਇਹ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਹੀ ਬਹੁਤ ਸ਼ਲਾਘਾਯੋਗ ਕਦਮ ਹੈ। ਭਾਈ ਸਰਮੁੱਖ ਸਿੰਘ ਨੇ ਦੱਸਿਆ ਕਿ ਇਹ ਸੇਵਾ ਕੇਂਦਰ ਵੱਲੋ ਤੀਸਰਾ ਮੁਫ਼ਤ ਮੈਡੀਕਲ ਕੈਂਪ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸੇਵਾ ਉਪਰਾਲੇ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕ ਇਸਦਾ ਲਾਹਾ ਲੈ ਸਕਣ। ਭਾਈ ਗੁਰਵਤਨ ਸਿੰਘ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਖਾਲਸਾ, ਮਾਤਾ ਕਵਲਜੀਤ ਕੌਰ, ਕੈਪਟਨ ਨਿਰਮਲ ਸਿੰਘ, ਭਾਈ ਸੁਖਵੰਤ ਸਿੰਘ ਭਾਈ ਅਮਰਪਾਲ ਸਿੰਘ, ਭਾਈ ਗੁਰਬਖਸ਼ ਸਿੰਘ ਮੁੱਛਲ ਭਾਈ ਸਿਮਰਨ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਮਨਮੋਹਨ ਸਿੰਘ, ਭਾਈ ਹਰਦੀਪ ਸਿੰਘ, ਹਰਜੀਤ ਸਿੰਘ, ਦਿਲਬਾਗ ਸਿੰਘ ਦੀਨਾਨਗਰ ਆਦਿ ਹਾਜ਼ਰ ਸਨ।

 

ਪਿਛਲੀ ਖ਼ਬਰ ਸਿੱਖਿਆ ਤੇ ਸੰਸਕਾਰਾਂ ਦੇ ਸੁਮੇਲ ਹਨ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਅਗਲੀ ਖ਼ਬਰ ਨਸ਼ਾ ਮੁਕਤੀ ਮੋਰਚਾ ਵਲੋਂ ‘ਪਿੰਡਾਂ ਦਾ ਹਾਲ ਮੁੱਖ ਮੰਤਰੀ ਦੇ ਨਾਲ’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।