14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਰਣਜੀਤ ਐਵੀਨਿਊ ’ਚ ਚੱਲੀਆਂ ਗੋਲੀਆਂ ਇਕ ਨੌਜਵਾਨ ਜ਼ਖਮੀ, ਦੂਜੇ ਦਿਨ ਵੀ ਕੋਈ ਗ੍ਰਿਫਤਾਰੀ ਨਹੀਂ

ਅਜੀਤ ਡੈਸਕ 28-06-2026
ਅੰਮਿਤਸਰ, 27 ਜੂਨ (ਰੇਸ਼ਮ ਸਿੰਘ)-ਸੋਸ਼ਲ ਮੀਡੀਆ ’ਤੇ ਰਣਜੀਤ ਐਵੀਨਿਊ ‘ਚ ਗੋਲੀਆਂ ਚਲਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਇਕ ਨੌਜਵਾਨ ਜ਼ਖਮੀ ਵੀ ਹੋਇਆ ਹੈ। ਇਹ ਘਟਨਾਂ ਈ. ਬਲਾਕ ਦੀ ਦੱਸੀ ਗਈ ਹੈ। ਥਾਣਾ ਰਣਜੀਤ ਐਵੀਨਿਊ ਦੇ ਐੱਸ.ਐੱਚ.ਓ. ਇੰਸ: ਰੋਬਿਨ ਹੰਸ ਨੇ ਦੱਸਿਆ ਕਿ ਇਹ ਝਗੜਾ ਕਾਰ ਦੀ ਪਾਰਕਿੰਗ ਤੋਂ ਹੋਇਆ ਸੀ ਅਤੇ ਇਹ ਘਟਨਾ ਬੀਤੀ ਰਾਤ ਦੀ ਹੈ। ਜਿਸ ‘ਚ ਦੋ ਧਿਰਾਂ ਆਪਸ ‘ਚ ਝਗੜ ਪਈਆਂ ਤੇ ਗੋਲੀ ਲਗਣ ਕਾਰਨ ਕੁਨਾਲ ਨਾਮ ਦਾ ਲੜਕਾ ਜ਼ਖਮੀ ਹੋਇਆ। ਗੋਲੀ ਚਲਾਉਣ ਵਾਲੇ ਵਿਅਕਤੀ ਤੇ ਉਸਦੀ ਕਾਰ ਦਾ ਪਤਾ ਲੱਗ ਗਿਆ ਹੈ ਪਰ ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਸੰਬੰਧੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਫ਼ਾਰੂਕਾਬਾਦ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵੱਡੇ ਹਿੱਸੇ ਨੂੰ ਢਾਹਿਆ ਅਗਲੀ ਖ਼ਬਰ ਵਿਰਸਾ ਵਿਹਾਰ ਵਿਖੇ ‘ਪੰਜ ਦਿਨਾਂ ਸਮਰ ਥੀਏਟਰ ਫੈਸਟੀਵਲ’ ਪਹਿਲੀ ਤੋਂ : ਕੇਵਲ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।