14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਦਮਾ

ਅਜੀਤ ਡੈਸਕ 28-06-2026
ਜੇਠੂਵਾਲ / ਜੈਂਤੀਪੁਰ, 27 ਜੂਨ (ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ)-ਪੰਜਾਬ ਪੁਲਿਸ ਦੇ ਸੇਵਾ ਮੁਕਤ ਏਐੱਸ ਆਈ ਬਲਵਿੰਦਰ ਸਿੰਘ, ਡਾ. ਰਣਜੀਤ ਸਿੰਘ ਸੋਨੂ ਦੇ ਭਰਾ ਅਤੇ ਗਗਨਦੀਪ ਸਿੰਘ ਤੇ ਅੰਮ੍ਰਿਤ ਪਾਲ ਸਿੰਘ ਐਨਆਰਆਈ ਦੇ ਪਿਤਾ ਡਾ. ਸੁਖਵਿੰਦਰ ਸਿੰਘ ਭੋਆ ਜੋ ਕਿ ਕੁਝ ਸਮੇਂ ਤੋਂ ਬਿਮਾਰ ਸਨ ਉਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਭੋਆ ਫਤਿਹਗੜ੍ਹ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਗਗਨਦੀਪ ਸਿੰਘ ਵਲੋਂ ਦਿੱਤੀ ਗਈ। ਅੰਤਿਮ ਸਕਾਰ ਮੌਕੇ ਪੁੱਜੀਆਂ ਵੱਖ ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਨ੍ਹਾਂ ਵਿਚ ਅਕਾਲੀ ਦਲ ਬਾਦਲ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਭੋਆ, ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਮੈਨੇਜਰ ਹਰਜੀਤ ਸਿੰਘ ਭੋਆ, ਹਰਜੀਤ ਸਿੰਘ ਕਲਕੱਤਾ, ਬਾਬਾ ਮੇਜਰ ਸਿੰਘ, ਡਾ. ਕੁਲਵਿੰਦਰ ਸਿੰਘ ਭੋਆ, ਕੁਲਵੰਤ ਸਿੰਘ ਯੂਪੀ , ਮਾਸਟਰ ਹਰਪਾਲ ਸਿੰਘ, ਡਾ ਗੁਰਪ੍ਰੀਤ ਸਿੰਘ ਸੋਨੂ ਮੱਲੀਆਂ, ਬਲਕਾਰ ਸਿੰਘ ਕੱਥੂਨੰਗਲ, ਬਲਜੀਤ ਸਿੰਘ ਅੰਮ੍ਰਿਤਸਰ, ਅਮਰਜੀਤ ਸਿੰਘ ਖੁਸ਼ੀਪੁਰ, ਪ੍ਤਾਪ ਸਿੰਘ ਚੁੰਗ, ਸਮੇਤ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਿਲ ਸਨ।
ਪਿਛਲੀ ਖ਼ਬਰ ਚੇਅਰਮੈਨ ਰਿੰਟੂ ਵਲੋਂ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅਗਲੀ ਖ਼ਬਰ ਸੁਲਤਾਨਵਿੰਡ ਖ਼ਾਲਸਾ ਨਗਰ ਵਿਖੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲਗਾਇਆ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।