13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕਮਿਊਨਟੀ ਹੈਲਥ ਅਫ਼ਸਰਸ ਐਸੋਸ਼ੀਏਸ਼ਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 28-06-2026
ਮਾਨਾਂਵਾਲਾ, 27 ਜੂਨ (ਗੁਰਦੀਪ ਸਿੰਘ ਨਾਗੀ)-ਕਮਿਊਨਟੀ ਹੈਲਥ ਅਫਸਰਸ (ਸੀ.ਐੱਚ.ਓ.) ਐਸੋਸੀਏਸ਼ਨ, ਪੰਜਾਬ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਵਿਰੁੱਧ ਦਿੱਤੇ ਜਾ ਰਹੇ ਰੋਸ ਧਰਨਿਆਂ ਦੇ ਚੱਲਦਿਆਂ ਅੱਜ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਕਮਿਊਨਟੀ ਹੈਲਥ ਅਫਸਰਸ (ਸੀ.ਐੱਚ.ਓ.) ਐਸੋਸੀਏਸ਼ਨ, ਬਲਾਕ ਜੰਡਿਆਲਾ ਗੁਰੂ ਵਲੋਂ ਪ੍ਰਧਾਨ ਦਵਿੰਦਰ ਕੌਰ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਧਾਨ ਦਵਿੰਦਰ ਕੌਰ ਨੇ ਦੱਸਿਆ ਕਿ ਉਹ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿਚ ਬਤੌਰ ਕਮਿਊਨਟੀ ਹੈਲਥ ਅਫਸਰ (ਸੀ.ਐੱਚ.ਓ.) ਕੰਮ ਕਰ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖਿਆਂ ਕਰਕੇ ਨਿੱਤ ਨਵੇਂ ਫੁਰਮਾਨ ਜਾਰੀ ਕਰਕੇ ਸਾਡੇ ਉੱਪਰ ਨਿੱਤ ਬੋਝ ਪਾ ਰਹੀ ਹੈ ਜਦੋਂਕਿ ਸਾਡੀ ਤਨਖਾਹ ਦੂਜਿਆਂ ਸੂਬਿਆਂ ਦੇ ਮੁਕਾਬਲੇ 5000 ਰੁਪਏ ਘੱਟ ਹੈ। ਉਨ੍ਹਾਂ ਆਪਣੀਆਂ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ‘ਪ੍ਰਫਾਰਮੈਂਸ ਬੇਸਡ ਇਨਸੈਂਟਿਵ ਪ੍ਰਫਾਰਮਾ’ ਤੁਰੰਤ ਵਾਪਸ ਲਵੇ ਅਤੇ ਬਾਰ ਬਾਰ ਟਾਰਗੇਟ ਵਿਚ ਬਦਲਾਵ ਨਾ ਕਰੇ, ਠੇਕੇ ਦੇ ਅਧਾਰ ‘ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਨੌਕਰੀ ਦੀ ਸਥਿਰਤਾ ਅਤੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਲਾਭ ਦਿੱਤੇ ਜਾਣ ਤੇ ਐੱਨ. ਐੱਚ. ਐੱਮ. ਮੁਲਾਜ਼ਮਾਂ ਨੂੰ ਨਿਯਮਤ ਕੀਤਾ ਜਾਵੇ, ਸਮਾਂ ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਪਾਲਿਸੀ ਦੇ ਹਿਸਾਬ ਨਾਲ ਸਾਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਦਿੱਤੀ ਜਾਵੇ, ਲਾਇਲਟੀ ਬੋਨਸ: ਸਾਰੇ ਐੱਨ. ਐੱਚ. ਐੱਮ. ਮੁਲਾਜ਼ਮਾਂ ਨੂੰ 3 ਸਾਲ ਅਤੇ 5 ਸਾਲ ਦੀ ਸੇਵਾ ਪੂਰੀ ਕਰਨ ‘ਤੇ ਲਾਇਲਟੀ ਬੋਨਸ ਪ੍ਰਦਾਨ ਕੀਤਾ ਜਾਵੇ ਜੋ 2018 ਤੋਂ ਬੰਦ ਕੀਤਾ ਗਿਆ ਸੀ, ਹਰਿਆਣਾ, ਬਿਹਾਰ ਅਤੇ ਗੁਜਰਾਤ ਆਦਿ ਦੀ ਤਰਜ਼ ‘ਤੇ ਤਨਖਾਹ ਅਤੇ ਇਨਸੈਂਟਿਵ ਮਰਜ਼ ਕੀਤੇ ਜਾਣ ਤਾਂ ਜੋ ਸੀ.ਐੱਚ.ਓ. ਦਾ ਸ਼ੋਸ਼ਣ ਰੋਕਿਆ ਜਾ ਸਕੇ ਆਦਿ ਤੋਂ ਇਲਾਵਾ ਕਮਿਊਨਟੀ ਹੈਲਥ ਅਫਸਰਸ (ਸੀ.ਐੱਚ.ਓ.) ਐਸ਼ੋਸੀਏਸ਼ਨ ਦੀਆਂ ਹੱਕੀ ਮੰਗਾਂ ‘ਤੇ ਸਰਕਾਰ ਗੌਰ ਕਰੇ ਅਤੇ ਆਪਣੇ ਵਾਅਦਿਆਂ ਨੂੰ ਪੂਰਿਆਂ ਕਰੇ। ਪ੍ਰਧਾਨ ਦਵਿੰਦਰ ਕੌਰ ਨੇ ਦੱਸਿਆ ਕਿ ਐਸ਼ੀਸੀਏਸ਼ਨ ਵਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ 2 ਜੁਲਾਈ ਨੂੰ ਸੰਗਰੂਰ ਵਿਚ ਸੂਬਾ ਪੱਧਰੀ ਰੈਲੀ ਕਰਕੇ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ। />
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਹਥਿਆਰਾਂ ਦੀ ਡਰੋਨ ਰਾਹੀਂ ਆਈ ਖੇਪ ਬਰਾਮਦ ਅਗਲੀ ਖ਼ਬਰ ਪੰਜਾਬ ਇਮੀਗ੍ਰੇਸ਼ਨ ਵਲੋਂ ਯੂ .ਕੇ. ਸਟਡੀ ਵੀਜ਼ਾ ਸਤੰਬਰ ਇੰਟੇਕ ਦਾਖਲੇ ਲਈ ਤਿਆਰੀਆਂ ਤੇਜ਼ ਹਨ : ਮਨਪ੍ਰੀਤ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।