09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਕੇਵਲ ਸਿੰਘ ਢਿੱਲੋਂ ਤੇ ਤਰੁਣ ਚੁੱਘ ਸਾਬਕਾ ਵਿਧਾਇਕ ਠੇਕੇਦਾਰ ਦੇ ਗ੍ਰਹਿ ਪਹੁੰਚੇ

ਅਜੀਤ ਡੈਸਕ 19-06-2026

ਅੰਮ੍ਰਿਤਸਰ, 18 ਜੂਨ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਦੇ ਗ੍ਰਹਿ ਪਹੁੰਚੇ ਜਿਥੇ ਵੱਡੀ ਗਿਣਤੀ ‘ਚ ਮੌਜੂਦ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਉਕਤ ਆਗੂਆਂ ਦਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨਾਲ ਅਗਾਮੀ ਚੋਣਾ ਦੇ ਮੱਦੇਨਜ਼ਰ ਪਾਰਟੀ ਦੀ ਹੋਰ ਵਧੇਰੇ ਮਜਬੂਤੀ ਲਈ ਵਿਸਥਾਰ ਸਹਿਤ ਗੱਲਬਾਤ ਵੀ ਕੀਤੀ। ਇਸ ਮੌਕੇ ‘ਤੇ ਠੇਕੇਦਾਰ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਤੇ ਤਰੁਣ ਚੁੱਘ ਦੇ ਯਤਨਾਂ ਨਾਲ ਪਾਰਟੀ ਪੰਜਾਬ ‘ਚ ਹੋਰ ਵਧੇਰੇ ਮਜਬੂਤ ਹੋ ਕੇ ਉਭਰੇਗੀ। ਠੇਕੇਦਾਰ ਨੇ ਕਿਹਾ ਕਿ ਤਰੁਣ ਚੁੱਘ ਪੰਜਾਬ ਦੇ ਲੋਕਾਂ ਦੀ ਕੇਂਦਰ ਤੱਕ ਆਵਾਜ ਪਹੁੰਚਾ ਕੇ ਉਨਾ ਦੇ ਸਭ ਮਸਲੇ ਹੱਲ ਕਰਵਾਉਣ ‘ਚ ਸਹਾਈ ਹੋਣਗੇ। ਇਸ ਮੌਕੇ ‘ਤੇ ਹਰਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਸਨਮਾਨਿਤ ਵੀ ਕੀਤਾ। ਇਸ ਸਮੇਂ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਦਿਹਾਤੀ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਟਰੱਸਟੀ ਮਨਿੰਦਰਜੀਤ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਲਾਡੀ, ਸੂਰਜ ਭਾਰਦਵਾਜ, ਬਖ਼ਸ਼ੀ ਰਾਮ ਅਰੋੜਾ, ਰਜੇਸ਼ ਹਨੀ, ਗੁਰਪ੍ਰਤਾਪ ਸਿੰਘ ਟਿੱਕਾ, ਮੀਨੂੰ ਸਹਿਗਲ, ਕੁਮਾਰ ਅਮਿਤ, ਡਾ: ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਮਾਨਵ ਤਨੇਜਾ, ਰਾਜੀਵ ਭਗਤ, ਸਲਿਲ ਅਰੋੜਾ, ਪਰਮਜੀਤ ਬੱਤਰਾ, ਸਰਬਜੀਤ ਸਿੰਘ ਸ਼ੰਟੀ, ਮਨੀਸ਼ ਮਹਾਜਨ, ਜਸਪਾਲ ਸਿੰਘ ਸ਼ੰਟੂ, ਕੁਲਵੰਤ ਸਿੰਘ ਬੇਦੀ, ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਰਾਜਾ ਆਦਿ ਮੌਜੂਦ ਸਨ।

ਪਿਛਲੀ ਖ਼ਬਰ ‘ਆਪ’ ਦੇ ਮੀਡੀਆ ਵਿੰਗ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨ ਤੇ ਲੋਕ ਸਭਾ ਇੰਚਾਰਜ ਦਾ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।