11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰਦੁਆਰਾ ਗੁਰੂ ਨਾਨਕ ਦਰਬਾਰ ਰਈਆ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 19-06-2026

ਰਈਆ, 18 ਜੂਨ (ਸ਼ਰਨਬੀਰ ਸਿੰਘ ਕੰਗ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸੇਵਾ ਸੁਸਾਇਟੀ ਰਈਆ ਮੁਹੱਲਾ ਬਾਬਾ ਜੀਵਨ ਸਿੰਘ ਜੀ ਵਿਖੇ ਗੁਰੂ ਘਰ ਦੇ ਸੇਵਾਦਾਰ ਅਤੇ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਰਾਗੀ ਭਾਈ ਨਵਜੀਤ ਸਿੰਘ, ਭਾਈ ਜਰਮਨਜੀਤ ਸਿੰਘ, ਭਾਈ ਬਚਿੱਤਰ ਸਿੰਘ ਅਤੇ ਬੀਬੀ ਸਿਮਰਨਜੀਤ ਕੌਰ ਦੇ ਜਥਿਆਂ ਨੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀ ਵਲੋਂ ਸੰਗਤੀ ਰੂਪ ਵਿਚ ਗੁਰਬਾਣੀ ਸ਼ਬਦ ਦੀ ਹਾਜ਼ਰੀ ਭਰੀ। ਗੁਰੂ ਘਰ ਦੇ ਮੁੱਖ ਗ੍ਰੰਥੀ ਬਾਬਾ ਹਰਜੀਤ ਸਿੰਘ ਮੁੱਛਲ ਵਲੋਂ ਮੁੱਖ ਵਾਕ ਲੈਣ ਤੋਂ ਬਾਅਦ ਦਾਨੀ ਸੇਵਾਦਾਰਾਂ, ਸਭਾ ਸੁਸਾਇਟੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੁਖਵਿੰਦਰ ਸਿੰਘ ਮੱਤੇਵਾਲ, ਬੀਬੀ ਭਾਨੀ ਜਥੇ ਦੀ ਪ੍ਰਧਾਨ ਬੀਬੀ ਹਰਜੀਤ ਕੌਰ, ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮੇਵਾ ਸਿੰਘ, ਜਨਰਲ ਸੈਕਟਰੀ ਤਰਸੇਮ ਸਿੰਘ ਮੱਟੂ, ਜਸਵੰਤ ਸਿੰਘ ਖਹਿਰਾ, ਸਹਾਇਕ ਕੈਸ਼ੀਅਰ ਨਿੰਦਰਜੀਤ ਸਿੰਘ, ਸੀਨੀ: ਮੈਂਬਰ ਹਰੀ ਸਿੰਘ, ਕਸ਼ਮੀਰ ਸਿੰਘ ਮੱਟੂ, ਸੁਖਚੈਨ ਸਿੰਘ, ਲਾਲ ਸਿੰਘ, ਗੁਰਲਾਲ ਸਿੰਘ ਗਿੱਲ, ਪੇਂਟਰ ਜਸਪ੍ਰੀਤ ਸਿੰਘ, ਮਨਦੀਪ ਸਿੰਘ ਭੱਟੀ, ਗੁਰਸੁਖਮਿੰਦਰ ਸਿੰਘ ਰਾਜਾ, ਐੱਮ. ਸੀ. ਰਾਜਵਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਭਜਨ ਕੌਰ ਮੱਧ, ਸੇਵਾਦਾਰ ਬੀਬੀ ਸਰਬਜੀਤ ਕੌਰ ਰੱਜੀ, ਬੀਬੀ ਹਰਭਜਨ ਕੌਰ, ਮੰਗਲ ਸਿੰਘ ਹਲਵਾਈ, ਪਾਠੀ ਨੰਬਰਦਾਰ ਹਰਦੇਵ ਸਿੰਘ, ਰਣਜੀਤ ਸਿੰਘ, ਅੰਮ੍ਰਿਤ ਸਿੰਘ, ਸਹਿਲਪ੍ਰੀਤ ਸਿੰਘ ਸਾਲੀ, ਮੰਗਲ ਸਿੰਘ, ਪਟਵਾਰੀ ਪ੍ਰਿਤਪਾਲ ਸਿੰਘ ਮੱਟੂ, ਬੀਬੀ ਪਰਮਜੀਤ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਦਲਬੀਰ ਕੌਰ ਸਮੇਤ ਬਹੂਤ ਸਾਰੀਆਂ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਬੇਨਕਾਬ, 8 ਤਸਕਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।