16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸਡ-2026 ਦੇ ਨਤੀਜਿਆਂ 'ਚ ਮਾਰੀਆਂ ਮੱਲਾਂ <br/>

ਸਪਰਿੰਗ ਡੇਲ ਸੀਨੀਅਰ ਸਕੂਲ ਦੇ ਜੇ. ਈ. ਈ. ਐਡਵਾਂਸ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਜਫਰਜੋਤ ਸਿੰਘ, ਦਿਵਜਯੋਤ ਸਿੰਘ ਤੇ ਹਰਕਬੀਰ ਸਿੰਘ ਆਦਿ | <br/> 03-06-2026
ਅੰਮਿ੍ਤਸਰ, 2 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸਡ-2026 ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਮੁੱਖ ਸਥਾਨ ਹਾਸਿਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਜਫਰਜੋਤ ਸਿੰਘ ਨੇ ਆਲ ਇੰਡੀਆ ਰੈਂਕ 878 ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਜਦ ਕਿ ਦਿਵਜਯੋਤ ਸਿੰਘ ਨੇ 3106, ਹਰ ਕਬੀਰ ਸਿੰਘ ਨੇ 4365, ਸ਼੍ਰਮਯ ਮਹਾਜਨ ਨੇ 5720, ਸੁਵਨਜੋਤ ਕੌਰ ਨੇ 9101, ਆਰਵ ਮਹਾਜਨ ਨੇ 9220, ਸਵੀਰੂਪ ਸਿੰਘ ਨੇ 11954, ਵਰਿੰਦਰ ਗੋਸਵਾਮੀ ਨੇ 22757, ਰਿਦਮਪ੍ਰੀਤ ਸਿੰਘ ਨੇ 23404 ਜਦੋਂ ਕਿ ਇਸ਼ੀਕਾ ਅਗਰਵਾਲ ਨੇ ਆਲ ਇੰਡੀਆ ਰੈਂਕ 25980 ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਵਿਲੱਖਣ ਕਾਰਗੁਜ਼ਾਰੀ ਸਕੂਲ ਦੇ ਵਲੋਂ ਅਪਣਾਏ ਜਾਂਦੇ ਸਿੱਖਿਆ-ਮਾਡਲ ਦੀ ਕਾਮਯਾਬੀ ਦਾ ਮੂੰਹ ਬੋਲਦਾ ਸਬੂਤ ਹੈ |

ਪਿਛਲੀ ਖ਼ਬਰ ਭਗਤਾਂਵਾਲਾ ਡੰਪ 'ਤੇ 7 ਲੱਖ ਮੀਟਿ੍ਕ ਟਨ ਕੂੜੇ ਦਾ ਹੋਇਆ ਨਿਪਟਾਰਾ-ਪ੍ਰਭਬੀਰ ਸਿੰਘ ਬਰਾੜ <br/> ਅਗਲੀ ਖ਼ਬਰ ਸੋਨੇ-ਚਾਂਦੀ ਦੇ ਗਹਿਣਿਆਂ ਦੀ ਪ੍ਰ੍ਰਦਰਸ਼ਨੀ ਲਗਾਉਣ ਦਾ ਸਵਰਨਕਾਰਾਂ ਵਲੋਂ ਸਖ਼ਤ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।