20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗੁਰਦੇ ਦੀ ਪੱਥਰੀ ਤੋਂ ਬਚਾਅ ਲਈ ਸਹੀ ਖ਼ੁਰਾਕ ਤੇ ਪੂਰਾ ਪਾਣੀ ਪੀਣਾ ਜ਼ਰੂਰੀ-ਡਾ. ਮਨਬੀਰ ਸਿੰਘ <br/>

ਅਜੀਤ ਡੈਸਕ 23-05-2026
ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਅੱਜ ਕੱਲ੍ਹ ਦੀ ਰੁਝੇਵੇਂ ਭਰਪੂਰ ਜੀਵਨ ਸ਼ੈਲੀ, ਘੱਟ ਪਾਣੀ ਪੀਣ ਦੀ ਆਦਤ ਅਤੇ ਜੰਕ ਫੂਡ ਦੇ ਵੱਧ ਰਹੇ ਇਸਤੇਮਾਲ ਕਾਰਨ ਨੌਜਵਾਨਾਂ ਵਿਚ ਗੁਰਦੇ ਦੀ ਪੱਥਰੀ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਇਹ ਪ੍ਰਗਟਾਵਾ ਕਰਦਿਆਂ ਡਾ. ਮਨਬੀਰ ਸਿੰਘ ਕਨਸਲਟੈਂਟ ਯੂਰੋਲੋਜੀ ਫੋਰਟਿਸ ਐਸਕੋਰਟਸ ਹਸਪਤਾਲ ਨੇ ਦੱਸਿਆ ਕਿ ਡੀਹਾਈਡ੍ਰੇਸ਼ਨ, ਵੱਧ ਨਮਕ ਅਤੇ ਪ੍ਰੋਸੈਸਡ ਫੂਡ ਦਾ ਜ਼ਿਆਦਾ ਸੇਵਨ ਕਿਡਨੀ ਸਟੋਨ ਦੇ ਮੁੱਖ ਕਾਰਨਾਂ ਵਿਚ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਭਰਪੂਰ ਮਾਤਰਾ ਵਿਚ ਪਾਣੀ ਪੀਣਾ ਗੁਰਦਿਆਂ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ | ਜਦੋਂ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਪਿਸ਼ਾਬ ਗਾੜ੍ਹਾ ਹੋ ਜਾਂਦਾ ਹੈ, ਜਿਸ ਨਾਲ ਮਿਨਰਲ ਇਕੱਠੇ ਹੋ ਕੇ ਹੌਲੀ-ਹੌਲੀ ਪੱਥਰੀ ਬਣ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਦਿਨ ਭਰ ਸਮੇਂ-ਸਮੇਂ 'ਤੇ ਪਾਣੀ ਪੀਣ ਦੀ ਸਲਾਹ ਦਿੱਤੀ | ਡਾ. ਮਨਬੀਰ ਸਿੰਘ ਮੁਤਾਬਕ ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਸਾਦੀ ਲੱਸੀ ਵੀ ਸਰੀਰ ਵਿਚ ਤਰਲ ਪਦਾਰਥਾਂ ਦੀ ਕਮੀ ਪੂਰੀ ਕਰਨ ਵਿਚ ਮਦਦਗਾਰ ਹਨ, ਜਦਕਿ ਮਿੱਠੇ ਅਤੇ ਕਾਰਬੋਨੇਟਡ ਡਿ੍ੰਕ ਤੋਂ ਬਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੁੱਧ, ਦਹੀਂ ਅਤੇ ਪਨੀਰ ਵਰਗੇ ਕੁਦਰਤੀ ਕੈਲਸ਼ੀਅਮ ਸਰੋਤ ਸੰਤੁਲਿਤ ਮਾਤਰਾ ਵਿਚ ਲੈਣਾ ਫਾਇਦੇਮੰਦ ਹੁੰਦਾ ਹੈ |

ਪਿਛਲੀ ਖ਼ਬਰ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਵਲੋਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਰੋਸ ਧਰਨਾ <br/> ਅਗਲੀ ਖ਼ਬਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਮਾਨ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ-ਧਾਲੀਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।