22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅੰਤਰਰਾਸ਼ਟਰੀ ਮੁਕਾਬਲਿਆਂ 'ਚ ਸੰਤ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 8 ਮੈਡਲ <br/>

ਅਜੀਤ ਡੈਸਕ 17-04-2026
ਸੁਲਤਾਨਵਿੰਡ, 16 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਸਿੱਖਿਆ ਦੇ ਖੇਤਰ ਵਿਚ ਲਗਾਤਾਰ ਉੱਚੇ ਮੁਕਾਮ ਹਾਸਲ ਕਰ ਰਹੇ ਭਾਈ ਮੰਝ ਸਾਹਿਬ ਰੋਡ ਸਥਿਤ 'ਸੰਤ ਬਾਬਾ ਭੂਰੀ ਵਾਲੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ' ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਨ੍ਹਾਂ ਮੁਕਾਬਲਿਆਂ ਵਿਚ ਸਕੂਲੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਕੁੱਲ 8 ਮੈਡਲ (6 ਗੋਲਡ ਅਤੇ 2 ਸਿਲਵਰ) ਆਪਣੇ ਨਾਮ ਕੀਤੇ ਹਨ |
ਸਕੂਲ ਦੇ ਪਿ੍ੰਸੀਪਲ ਕੁਲਜਿੰਦਰ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਦਾ ਨਤੀਜਾ ਹਨ | ਉਨ੍ਹਾਂ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਨੇ 6 ਗੋਲਡ ਮੈਡਲ ਹਾਸਲ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ, ਉੱਥੇ ਹੀ 2 ਸਿਲਵਰ ਮੈਡਲ ਜਿੱਤ ਕੇ ਵੀ ਆਪਣੀ ਕਾਬਲੀਅਤ ਸਿੱਧ ਕੀਤੀ ਹੈ | ਜਿਨ੍ਹਾਂ ਵਿਦਿਆਰਥੀਆਂ ਨੇ ਅਕਾਦਮਿਕ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਕਰਦਿਆਂ ਇਹ ਮਾਣਮੱਤਾ ਸਥਾਨ ਪ੍ਰਾਪਤ ਕੀਤਾ ਉਨ੍ਹਾਂ ਸਿਲਵਰ ਮੈਡਲ ਜੇਤੂਆਂ ਵਿਚ ਇਸ਼ਕੀਰਤ ਸਿੰਘ (ਪਹਿਲੀ ਜਮਾਤ), ਗੁਰ ਮਨਪ੍ਰੀਤ ਕੌਰ ਅਤੇ ਗੁਰਮਹਿਜ ਕੌਰ (ਦੂਸਰੀ ਜਮਾਤ), ਆਦਰਸ਼ ਪ੍ਰੀਤ ਕੌਰ (ਚੌਥੀ ਜਮਾਤ), ਹਰਗੁਨ ਕੌਰ (ਸੱਤਵੀਂ ਜਮਾਤ), ਅਜੇ ਪ੍ਰਤਾਪ ਸਿੰਘ ਤੇ ਜਸਕੀਰਤ ਕੌਰ (ਪਹਿਲੀ ਜਮਾਤ) ਅਤੇ ਗੁਰਮਿਹਰ ਸਿੰਘ (ਦੂਸਰੀ ਜਮਾਤ) ਸ਼ਾਮਲ ਹਨ |
ਸਕੂਲ ਪ੍ਰਬੰਧਨ ਵਲੋਂ ਸਨਮਾਨ
ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਟਾਫ ਵਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਸਿਮਰਨਜੀਤ ਕੌਰ, ਮੈਡਮ ਕਿਰਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ | ਪਿ੍ੰਸੀਪਲ ਢਿੱਲੋਂ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਾ ਸਿਰਫ਼ ਕਿਤਾਬੀ ਗਿਆਨ ਦੇਣਾ ਹੈ, ਸਗੋਂ ਉਨ੍ਹਾਂ ਨੂੰ ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਵੀ ਹੈ |

ਪਿਛਲੀ ਖ਼ਬਰ ਨਗਰ ਨਿਗਮ ਵਲੋਂ 3 ਰੋਜ਼ਾ ਸਵੱਛਤਾ ਰੈਲੀਆਂ 20 ਤੋਂ-ਮੇਅਰ, ਕਮਿਸ਼ਨਰ <br/> ਅਗਲੀ ਖ਼ਬਰ ਕਣਕ ਦੀ ਖਰੀਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡੀ. ਸੀ. ਦਫ਼ਤਰ ਘੇਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।