23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਭਾਰਤੀਯ ਵਪਾਰ ਮੰਡਲ 'ਚ ਅਨੂਪ ਅਗਰਵਾਲ ਸ਼ਾਮਿਲ <br/>

ਅਜੀਤ ਡੈਸਕ 17-04-2026
ਅੰਮਿ੍ਤਸਰ, 16 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦੀ ਪ੍ਰਧਾਨਗੀ ਹੇਠ ਭਾਰਤੀਯ ਵਪਾਰ ਮੰਡਲ ਕਾਫ਼ੀ ਸਮੇਂ ਤੋਂ ਨਾ ਸਿਰਫ਼ ਪੰਜਾਬ 'ਚ ਸਗੋਂ ਦੇਸ਼ ਭਰ ਦੇ ਵਪਾਰੀਆਂ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਹੈ | ਦੇਸ਼ ਭਰ ਦੇ ਕਾਰੋਬਾਰ ਇਸ ਮੰਡਲ 'ਚ ਸ਼ਾਮਲ ਹੋ ਰਹੇ ਹਨ ਅਤੇ ਰਾਜ ਅਤੇ ਕੇਂਦਰ ਸਰਕਾਰਾਂ ਨਾਲ ਆਪਣੇ ਮੁੱਦੇ ਉਠਾ ਰਹੇ ਹਨ | ਇਸੇ ਲੜੀ ਤਹਿਤ ਸ਼ਹਿਰ ਦੇ ਮਸ਼ਹੂਰ ਇੰਸਟਾਗਲੋਬਲ ਓਵਰਸੀਜ਼ ਪ੍ਰਾਈਵੇਟ ਲਿਮਟਿਡ ਦੇ ਮਾਲਕ ਅਨੂਪ ਅਗਰਵਾਲ ਮੰਡਲ 'ਚ ਸ਼ਾਮਲ ਹੋਏ | ਭਾਰਤ ਸਰਕਾਰ ਦੇ ਰਾਸ਼ਟਰੀ ਵਪਾਰੀ ਭਲਾਈ ਬੋਰਡ ਦੇ ਮੈਂਬਰ ਅਤੇ ਭਾਰਤੀਯ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਨ੍ਹਾਂ ਨੇ ਅਨੂਪ ਅਗਰਵਾਲ ਨੂੰ ਸਿਰੋਪਾਓ ਭੇਟ ਕਰਕੇ ਮੰਡਲ 'ਚ ਸ਼ਾਮਿਲ ਕੀਤਾ | ਰਾਜੀਵ ਅਨੇਜਾ ਨੇ ਅਨੂਪ ਅਗਰਵਾਲ ਨੂੰ ਭਾਰਤੀਯ ਵਪਾਰ ਮੰਡਲ (ਇੰਡੀਅਨ ਚੈਂਬਰ ਆਫ਼ ਕਾਮਰਸ) ਦੀਆਂ ਵਿਆਪਕ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਅਨੂਪ ਅਗਰਵਾਲ ਨੇ ਰਾਜੀਵ ਅਨੇਜਾ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਮੰਡਲ 'ਚ ਸ਼ਾਮਲ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਮੰਡਲ ਨਾਲ ਜੁੜ ਕੇ ਖੁਸ਼ ਹਨ | ਇਸ ਮੌਕੇ ਵਿਕਰਮ ਬੱਗਾ, ਜਤਿੰਦਰ ਸਿੰਘ ਅਰੋੜਾ, ਰਾਜੂ ਨਾਰੰਗ, ਵਿਜੇ ਸਿੰਘਾਨੀਆ, ਰਾਜੀਵ ਗੁਲਾਟੀ, ਰਿਸ਼ੀ ਪੋਦਾਰ, ਭਰਤ ਪੋਪਲੀ, ਦੀਪਕ ਸ਼ਰਮਾ, ਗੌਰਵ ਦੂਆ ਅਤੇ ਚਿੰਟੂ ਮਹਿਰਾ, ਐਡਵੋਕੇਟ ਸਤਿਅਮ ਅਗਰਵਾਲ, ਐਡਵੋਕੇਟ ਰਾਜਪਾਲ ਸਿੰਘ, ਐਡਵੋਕੇਟ ਮਨੀਸ਼ ਲਾਂਬਾ, ਪਾਰਥ ਅਗਰਵਾਲ, ਰਾਜੀਵ ਅਗਰਵਾਲ, ਰਾਜੇਸ਼ ਅਗਰਵਾਲ, ਵਿਵੇਕ ਅਗਰਵਾਲ, ਮੁਕੁਲ ਗੁਪਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਵਧੀਕ ਕਮਿਸ਼ਨਰ ਵਲੋਂ ਕੀਤੀ ਗਈ ਪਿਮਸਿਪ ਪ੍ਰੋਜੈਕਟ ਦੀ ਸਮੀਖਿਆ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।