23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਓ. ਵੀ. ਐੱਨ. ਖਾਲਸਾ ਪਬਲਿਕ ਸਕੂਲ ਤਰਸਿੱਕਾ ਦੇ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 17-04-2026
ਤਰਸਿੱਕਾ, 16 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਓ. ਵੀ. ਐੱਨ. ਖਾਲਸਾ ਪਬਲਿਕ ਸਕੂਲ ਪੁਲ ਨਹਿਰ ਤਰਸਿੱਕਾ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 100% ਰਿਹਾ, ਜਿਸ ਵਿਚ ਖੁਸ਼ਪ੍ਰੀਤ ਕੌਰ 96% ਸੋਨਾਸੀ 95% ਮੰਨਤ ਸ਼ਰਮਾ 95% ਸੁਖਰਾਜ ਸਿੰਘ 92% ਤੇ ਗੁਰਮੁਖ ਸਿੰਘ ਨੇ 92% ਨੰਬਰ ਲੈ ਕੇ ਅਹਿਮ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ | ਸਕੂਲ 'ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਕੇ ਇਨ੍ਹਾਂ ਵਿਦਿਆਰਥੀਆਂ ਨੂੰ ਮੋਮੈਂਟੈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਅਨੰਦਵਾਨੀ ਚੇਅਰਪਰਸਨ, ਓਮ ਪ੍ਰਕਾਸ਼ ਨੰਦਾ ਡਾਇਰੈਕਟਰ, ਰਾਜਬੀਰ ਸਿੰਘ ਪਿ੍ੰਸੀਪਲ, ਵਚਿੱਤਰ ਸਿੰਘ ਉਪ ਪਿ੍ੰਸੀਪਲ, ਮੈਡਮ ਹਰਨੀਤ ਕੌਰ, ਦਲਜੀਤ ਕੌਰ, ਪਰਵੀਨ ਕੁਮਾਰੀ, ਸੁਮਨ ਰਾਣੀ, ਲਖਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਅਤੇ ਮੰਗਲ ਸਿੰਘ ਬੋਪਾਰਾਏ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਕੂਲਾਂ ਦੇ ਸੀ.ਬੀ.ਐੱਸ.ਈ. ਦਸਵੀਂ ਦੇ ਨਤੀਜੇ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।