01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜਲਿ੍ਹਆਂਵਾਲਾ ਬਾਗ਼ ਸਾਕੇ ਮੌਕੇ 'ਸ਼ਤਾਬਦੀ ਯਾਦਗਾਰ' ਵਿਖੇ ਛਾਈ ਰਹੀ ਵੀਰਾਨਗੀ

ਅਜੀਤ ਡੈਸਕ 14-04-2026
ਅੰਮਿ੍ਤਸਰ, 13 ਅਪ੍ਰੈਲ (ਸੁਰਿੰਦਰ ਕੋਛੜ)-ਸੰਨ 1919 ਦੀ ਵਿਸਾਖੀ ਮੌਕੇ ਜਲਿ੍ਹਆਂਵਾਲਾ ਬਾਗ 'ਚ ਵਾਪਰੇ ਖ਼ੂਨੀ ਸਾਕੇ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਸਨਮਾਨ ਦੇਣ ਲਈ ਸਥਾਨਕ ਰਣਜੀਤ ਐਵੀਨਿਊ ਦੇ ਆਨੰਦ ਅੰਮਿ੍ਤ ਪਾਰਕ ਵਿਖੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਸਾਰੀ ਗਈ ਜਲਿ੍ਹਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਵਿਖੇ ਅੱਜ ਸ਼ਹੀਦੀ ਸਾਕੇ ਦੇ ਦਿਨ ਵੀ ਵੀਰਾਨਗੀ ਛਾਈ ਰਹੀ ਅਤੇ ਉੱਥੇ ਸਮਾਜਿਕ ਜਥੇਬੰਦੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਵਲੋਂ ਪਹੁੰਚ ਕੇ ਸ਼ਰਧਾਂਜਲੀ ਭੇਟ ਕਰਨਾ ਤਾਂ ਦੂਰ ਦਸਤਕ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ | ਸਮਾਜਿਕ ਕਾਰਕੁੰਨ ਇੰਜ. ਪਵਨ ਸ਼ਰਮਾ ਨੇ ਦੱਸਿਆ ਕਿ 13 ਅਪ੍ਰੈਲ 1919 ਨੂੰ ਵਿਸਾਖੀ ਮੌਕੇ ਜਲਿ੍ਹਆਂਵਾਲਾ ਬਾਗ 'ਚ ਜੋ ਲੋਕ ਸ਼ਹੀਦ ਹੋਏ ਸਨ, ਕਥਿਤ ਤੌਰ 'ਤੇ ਉਨ੍ਹਾਂ ਦੇ ਪਿੰਡਾਂ 'ਚੋਂ ਮਿੱਟੀ ਦੀਆਂ ਟਰਾਲੀਆਂ ਲਿਆ ਕੇ ਜਲਿ੍ਹਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਦੀ ਉਸਾਰੀ ਕਰਵਾਈ ਗਈ ਹੈ | 4490 ਵਰਗ ਮੀਟਰ 'ਚ ਉਸਾਰੀ ਗਈ ਉਕਤ ਯਾਦਗਾਰ 'ਤੇ 3.52 ਕਰੋੜ ਰੁਪਏ ਦੀ ਲਾਗਤ ਆਈ ਹੈ | ਇਸ ਯਾਦਗਾਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਜਿਵੇਂ ਪੰਜ ਸੰਗਮਰਮਰ ਦੇ ਵਿਸ਼ਾਲ ਖੰਭੇ ਆਸਮਾਨ ਨੂੰ ਛੂਹ ਰਹੇ ਹੋਣ | ਇਹ ਖੰਭੇ ਵੱਖ-ਵੱਖ ਉਮਰ ਵਰਗਾਂ ਦੇ ਸ਼ਹੀਦਾਂ; ਜਿਵੇਂ ਬੱਚਿਆਂ, ਨੌਜਵਾਨਾਂ, ਅਧਖੜ ਉਮਰ ਦੇ ਵਿਅਕਤੀਆਂ ਅਤੇ ਬਜ਼ੁਰਗਾਂ ਦੀ ਅਜੇਤੂ ਭਾਵਨਾ ਦੇ ਪ੍ਰਤੀਕ ਹਨ | ਇਹ ਖੰਭੇ ਹੱਥ ਦੀਆਂ ਪੰਜ ਉਂਗਲਾਂ ਦੇ ਵੀ ਸੂਚਕ ਦੱਸੇ ਜਾ ਰਹੇ ਹਨ, ਜੋ ਸ਼ਹੀਦਾਂ ਦੀ ਇੱਕਮੁੱਠ ਤਾਕਤ ਦੀ ਤਰਜਮਾਨੀ ਕਰ ਰਹੇ ਹਨ | ਪਵਨ ਸ਼ਰਮਾ ਨੇ ਕਿਹਾ ਕਿ ਇੱਥੇ ਵੱਡੀ ਜੱਦੋ ਜ਼ਹਿਦ ਦੇ ਲਗਾਈਆਂ ਗਈਆਂ ਸਾਕੇ 'ਚ ਮਾਰੇ ਗਏ ਸ਼ਹੀਦਾਂ ਦੇ ਨਾਵਾਂ ਵਾਲੀਆਂ ਪੱਥਰ ਦੀਆਂ ਸੀਲਾਂ ਸਮੇਤ ਸਮਾਰਕ ਦੇ ਨਾਂ ਵਾਲੀਆਂ ਸਿਲਾਂ ਵੀ ਢਹਿ ਚੁੱਕੀਆਂ ਹਨ ਅਤੇ ਇੱਥੇ ਆਸ-ਪਾਸ ਗੰਦਗੀ ਦੇ ਢੇਰ ਲੱਗੇ ਹੋਏ ਹਨ |

ਪਿਛਲੀ ਖ਼ਬਰ ਨੌਜਵਾਨਾਂ ਨੂੰ ਉਚ ਪੱਧਰੀ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਦੇ ਰਾਹ 'ਤੇ 'ਖ਼ਾਲਸਾ ਯੂਨੀਵਰਸਿਟੀ' <br/> ਅਗਲੀ ਖ਼ਬਰ ਇੰਟੈਕ ਅੰਮਿ੍ਤਸਰ ਵਲੋਂ ਜਲਿ੍ਹਆਂਵਾਲਾ ਬਾਗ ਵਿਖੇ ਸ਼ਰਧਾਂਜਲੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।